ਭਾਰਤੀ ਜੋੜੇ ਸਣੇ ਡਰਾਈਵਰ ਦੀ ਮੌਤ, 3 ਬੱਚੇ ਹਸਪਤਾਲ 'ਚ ਭਰਤੀ
- bhagattanya93
- Oct 4
- 2 min read
04/10/2025

ਯੂਰਪ ਦੀ ਯਾਤਰਾ ਕਰ ਰਹੇ ਭਾਰਤੀ ਜੋੜੇ ਦਾ ਭਿਆਨਕ ਹਾਦਸਾ ਹੋਇਆ। ਇਸ ਹਾਦਸੇ ਵਿੱਚ ਜੋੜੇ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਸਪਤਾਲ ਵਿੱਚ ਦਾਖਲ ਹਨ। ਇਸ ਘਟਨਾ ਨੇ ਪੂਰੇ ਖੇਤਰ ਵਿੱਚ ਹੜਕੰਪ ਮਚਾ ਦਿੱਤਾ ਹੈ। ਇਟਲੀ ਵਿੱਚ ਭਾਰਤੀ ਦੂਤਾਵਾਸ ਨੇ ਜੋੜੇ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਇਟਲੀ ਵਿੱਚ ਵਾਪਰਿਆ ਹਾਦਸਾ
ਦੱਸ ਦਈਏ ਕਿ ਇਹ ਭਿਆਨਕ ਸੜਕ ਹਾਦਸਾ ਉਦੋਂ ਵਾਪਰਿਆ ਜਦੋਂ ਜਾਵੇਦ ਆਪਣੇ ਪਰਿਵਾਰ ਨਾਲ ਘੁੰਮਣ ਜਾ ਰਹੇ ਸਨ। ਇਸ ਦੌਰਾਨ ਮਿੰਨੀ ਬੱਸ ਵੈਨ ਨਾਲ ਜਾ ਟਕਰਾਈ, ਜਿਸ ਵਿੱਚ ਜਾਵੇਦ ਤੇ ਨਾਦੀਰਾ ਸਣੇ ਡਰਾਈਵਰ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ 55 ਸਾਲਾ ਜਾਵੇਦ ਅਖਤਰ ਅਤੇ 47 ਸਾਲਾ ਨਾਦਿਰਾ ਗੁਲਸ਼ਨ ਵਜੋਂ ਹੋਈ ਹੈ, ਦੋਵੇਂ ਨਾਗਪੁਰ ਮਹਾਰਾਸ਼ਟਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਨਾਗਪੁਰ ਵਿੱਚ ਲਗਜ਼ਰੀ ਹੋਟਲ ਗੁਲਸ਼ਨ ਪਲਾਜ਼ਾ ਵੀ ਹੈ। ਜੋੜੇ ਦੀ ਵੱਡੀ ਧੀ ਆਰਜੂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਆਰਜੂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਦੇ ਦੋ ਹੋਰ ਬੱਚੇ ਸ਼ਿਫਾ ਅਤੇ ਜੈਜੇਲ ਵੀ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਤਿੰਨੋਂ ਬੱਚੇ ਹਸਪਤਾਲ 'ਚ ਦਾਖਲ
ਜਾਵੇਦ ਅਤੇ ਨਾਦਿਰਾ ਆਪਣੇ ਤਿੰਨ ਬੱਚਿਆਂ ਨਾਲ ਯੂਰਪ ਵਿੱਚ ਛੁੱਟੀਆਂ ਮਨਾ ਰਹੇ ਸਨ। ਉਨ੍ਹਾਂ ਨੇ 22 ਸਤੰਬਰ ਨੂੰ ਫਰਾਂਸ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ। ਉਨ੍ਹਾਂ ਦੇ ਤਿੰਨ ਬੱਚੇ 21 ਸਾਲਾ ਧੀ ਆਰਜ਼ੂ ਅਖਤਰ 21 ਸਾਲਾ ਸ਼ਿਫਾ ਅਖਤਰ ਅਤੇ ਪੁੱਤਰ ਜੈਜਲ ਅਖਤਰ ਵੀ ਉਨ੍ਹਾਂ ਨਾਲ ਯਾਤਰਾ 'ਤੇ ਸਨ।
ਇਟਲੀ ਵਿੱਚ ਭਾਰਤੀ ਦੂਤਾਵਾਸ ਨੇ ਪ੍ਰਗਟਾਇਆ ਦੁੱਖ
ਇਟਲੀ ਵਿੱਚ ਭਾਰਤੀ ਦੂਤਾਵਾਸ ਨੇ ਵੀ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ। ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਜਾਣਕਾਰੀ ਪੋਸਟ ਕਰਦੇ ਹੋਏ ਲਿਖਿਆ, "ਗ੍ਰੋਸੇਟੋ ਨੇੜੇ ਹਾਦਸੇ ਵਿੱਚ ਨਾਗਪੁਰ ਦੇ ਦੋ ਭਾਰਤੀ ਨਾਗਰਿਕਾਂ ਦੇ ਮਾਰੇ ਜਾਣ 'ਤੇ ਬਹੁਤ ਦੁੱਖ ਹੋਇਆ। ਅਸੀਂ ਹਾਦਸੇ ਵਿੱਚ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦੇ ਹਾਂ। ਭਾਰਤੀ ਦੂਤਾਵਾਸ ਸਾਰਿਆਂ ਦੇ ਸੰਪਰਕ ਵਿੱਚ ਹੈ।"

ਦੇਰੀ ਨਾਲ ਮਿਲੀ ਮੁੱਢਲੀ ਸਹਾਇਤਾ
ਹਾਦਸੇ ਤੋਂ ਬਾਅਦ ਜੈਜੇਲ ਨੇ ਸਥਾਨਕ ਹੈਲਪਲਾਈਨ 'ਤੇ ਫ਼ੋਨ ਕੀਤਾ। ਸਥਾਨਕ ਇਤਾਲਵੀ ਖ਼ਬਰਾਂ ਅਨੁਸਾਰ, ਇਸ ਹਾਦਸੇ ਦੌਰਾਨ ਜ਼ਖਮੀਆਂ ਨੂੰ ਮਦਦ ਬਹੁਤ ਦੇਰੀ ਨਾਲ ਮਿਲੀ। ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਮਿੰਨੀ ਬੱਸ ਵਿੱਚੋਂ ਸਾਰਿਆਂ ਨੂੰ ਕੱਢ ਕੇ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ।





Comments