ਕਲਯੁਗੀ ਪਤਨੀ ਦੀ ਖ਼ੌਫਨਾਕ ਕਰਤੂਤ, ਗਲ਼ਾ ਘੁੱਟ ਕੇ ਕੀਤੀ ਪਤੀ ਦੀ ਹੱਤਿ+ਆ, ਫਿਰ ਰਾਤ ਭਰ....
- bhagattanya93
- Apr 28
- 2 min read
28/04/2025

ਥਾਣਾ ਸਦਰ ਸਮਾਨਾ ਇਲਾਕੇ ਅਧੀਨ ਬੱਲਮਗੜ੍ਹ ਪਿੰਡ 'ਚ ਇਕ ਔਰਤ ਨੇ ਘਰੇਲੂ ਝਗੜੇ ਤੋਂ ਬਾਅਦ ਆਪਣੇ ਪਤੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਹ ਰਾਤ ਭਰ ਲਾਸ਼ ਕੋਲ ਬੈਠੀ ਰਹੀ। ਹੱਤਿਆ ਦਾ ਖੁਲਾਸਾ 25 ਅਪ੍ਰੈਲ ਦੀ ਸਵੇਰੇ ਹੋਇਆ।
ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਦੇ ਰੂਪ 'ਚ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਮਾਂ ਹਰਪਾਲ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਵੀਰਪਾਲ ਕੌਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਔਰਤ ਨੇ ਖ਼ੁਦ ਦੱਸਿਆ ਕਿ ਉਸਨੇ ਗੁੱਸੇ 'ਚ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ ਸੀ।

ਅਕਸਰ ਝਗੜਾ ਕਰਦੇ ਰਹਿੰਦੇ ਸਨ ਪਤੀ-ਪਤਨੀ
ਹਰਪਾਲ ਕੌਰ ਅਨੁਸਾਰ, ਉਸਦੇ 29 ਸਾਲਾ ਪੁੱਤਰ ਹਰਪ੍ਰੀਤ ਸਿੰਘ ਅਤੇ ਵੀਰਪਾਲ ਕੌਰ ਵਿਚਕਾਰ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਵੀਰਪਾਲ ਕੌਰ ਆਪਣੀ ਧੀ ਨਾਲ ਵੀ ਮਾਰਕੁੱਟ ਕਰਦੀ ਸੀ। 24 ਅਪ੍ਰੈਲ ਨੂੰ ਵੀ ਹਰਪ੍ਰੀਤ ਸਿੰਘ ਨੇ ਕੰਮ ਤੋਂ ਵਾਪਸ ਆਉਣ ਦੇ ਬਾਅਦ ਰਾਤ ਨੂੰ ਰੋਟੀ ਮੰਗੀ ਤਾਂ ਵੀਰਪਾਲ ਕੌਰ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ।
ਝਗੜੇ ਦੌਰਾਨ ਦੋਨੋਂ ਕਮਰੇ ਅੰਦਰ ਚਲੇ ਗਏ ਅਤੇ ਕੁੰਡਾ ਲਾ ਲਿਆ। ਰਾਤ ਭਰ ਦੋਵੇਂ ਅੰਦਰ ਹੀ ਰਹੇ। 25 ਅਪ੍ਰੈਲ ਦੀ ਸਵੇਰ ਜਦੋਂ ਦਰਵਾਜ਼ਾ ਨਹੀਂ ਖੁੱਲ੍ਹਿਆਂ ਤਾਂ ਹਰਪਾਲ ਕੌਰ ਨੇ ਆਪਣੇ ਪੁੱਤਰ ਹਰਪ੍ਰੀਤ ਸਿੰਘ ਨੂੰ ਫੋਨ ਕੀਤਾ। ਕਈ ਵਾਰੀ ਫੋਨ ਕਰਨ 'ਤੇ ਵੀ ਕਾਲ ਨਹੀਂ ਉਠਾਈ ਗਈ, ਤਾਂ ਹਰਪਾਲ ਕੌਰ ਨੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਖੁੱਲ੍ਹਵਾਇਆ।
ਬੈੱਡ 'ਤੇ ਪਈ ਸੀ ਲਾਸ਼
ਅੰਦਰ ਜਾ ਕੇ ਵੇਖਿਆ ਕਿ ਬੈੱਡ 'ਤੇ ਹਰਪ੍ਰੀਤ ਸਿੰਘ ਦੀ ਲਾਸ਼ ਪਈ ਸੀ, ਜਿਸ ਦੇ ਨਾਲ ਵੀਰਪਾਲ ਕੌਰ ਬੈਠੀ ਸੀ। ਵੀਰਪਾਲ ਕੌਰ ਨੇ ਦੱਸਿਆ ਕਿ ਉਸਨੇ ਸਿਰਹਾਣੇ ਨਾਲ ਹਰਪ੍ਰੀਤ ਸਿੰਘ ਦਾ ਗਲਾ ਘੁੱਟ ਕੇ ਹਤਿਆ ਕੀਤੀ ਹੈ। ਇਸ ਤੋਂ ਬਾਅਦ ਉਸਨੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ।
ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ 26 ਅਪ੍ਰੈਲ ਨੂੰ ਕੇਸ ਦਰਜ ਕਰ ਕੇ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ 'ਤੇ ਲੈ ਕੇ ਅਗਲੇ ਕਾਰਵਾਈ ਕੀਤੀ ਜਾ ਰਹੀ ਹੈ।
Comments