ਕਲਯਗੀ ਨੂੰਹ ਦੀ ਸਤਾਈ ਸੱਸ ਨੇ ਜ਼ਹਿਰ ਖਾ ਕੇ ਕੀਤੀ ਖੁਦ.ਕੁਸ਼ੀ, ਤਿੰਨ ਖ਼ਿਲਾਫ਼ ਮਾਮਲਾ ਦਰਜ
- bhagattanya93
- Aug 3
- 2 min read
03/08/2025

ਜ਼ਿਲ੍ਹਾ ਸੰਗਰੂਰ ਦੇ ਪਿੰਡ ਬੀਰਕਲਾਂ ਵਿਚ ਕਲਯੁੱਗੀ ਨੂੰਹ ਵੱਲੋਂ ਰੋਜ਼ਾਨਾ ਸੱਸ ਅਤੇ ਪਤੀ ਦੇ ਨਾਲ ਕੀਤੇ ਜਾਣ ਵਾਲੇ ਕਲੇਸ਼ ਤੋਂ ਤੰਗ ਆ ਕੇ ਸੱਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕਾ ਦੇ ਪੁੱਤਰ ਦੇ ਬਿਆਨਾਂ ਦੇ ਅਧਾਰ 'ਤੇ ਉਸਦੀ ਨੂੰਹ, ਮਾਮੀ ਸੱਸ ਅਤੇ ਸਾਂਢੂ ਖ਼ਿਲਾਫ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਹੈ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਬਲਕਰਨ ਸਿੰਘ ਉਰਫ ਕਰਨ ਵਾਸੀ ਖਿੱਦਾ ਪੱਤੀ ਬੀਰਕਲਾਂ ਨੇ ਦੱਸਿਆ ਕਿ ਉਸਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਹ ਆਪਣੀ ਮਾਂ ਦੇ ਨਾਲ ਨਾਨਕੇ ਪਿੰਡ ਵਿਚ ਇਕ ਵੱਖਰੇ ਮਕਾਨ ਵਿਚ ਰਹਿੰਦਾ ਹੈ। ਉਸਦਾ ਕਰੀਬ ਇਕ ਸਾਲ ਪਹਿਲਾਂ ਲਵਪ੍ਰੀਤ ਕੌਰ ਨਿਵਾਸੀ ਨਾਗਰਾ ਜ਼ਿਲ੍ਹਾ ਸੰਗਰੂਰ ਦੇ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਉਸਦੀ ਪਤਨੀ ਲਵਪ੍ਰੀਤ ਕੌਰ ਉਸਦੀ ਮਾਂ ਰਾਮ ਕੌਰ ਦੇ ਨਾਲ ਕਲੇਸ਼ ਕਰਨ ਲੱਗੀ। ਉਹ ਅਕਸਰ ਕਹਿੰਦੀ ਸੀ ਕਿ ਉਹ ਮਾਂ ਦੀ ਸੇਵਾ ਨਹੀਂ ਕਰੇਗੀ ਅਤੇ ਮਾਂ ਨੂੰ ਘਰੋਂ ਕੱਢ ਦੇਵੇ। ਜਦਕਿ ਉਹ ਆਪਣੀ ਲਵਪ੍ਰੀਤ ਕੌਰ ਨੂੰ ਹਮੇਸ਼ਾ ਸਮਝਾਉਂਦਾ ਸੀ ਕਿ ਮਾਤਾ-ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ। ਬਲਕਰਨ ਨੇ ਕਿਹਾ ਕਿ ਪਤਨੀ ਲਵਪ੍ਰੀਤ ਕੌਰ ਉਸਨੂੰ ਕਹਿੰਦੀ ਸੀ ਕਿ ਉਸਦਾ ਜੀਜਾ ਜਗਸੀਰ ਸਿੰਘ ਵਾਸੀ ਟੱਲੇਵਾਲ ਬਰਨਾਲਾ ਅਤੇ ਮਾਮੀ ਹਰਜੀਤ ਕੌਰ ਵਾਸੀ ਦੱਦਾਹੂਰ ਲੁਧਿਆਣਾ ਉਸਦਾ ਵਿਆਹ ਕਿਸੇ ਹੋਰ ਜਗ੍ਹਾਂ ਅਮੀਰ ਘਰ ਵਿਚ ਕਰਨਾ ਚਾਹੁੰਦੇ ਹਨ, ਜਿਸਦੇ ਲਈ ਉਹ ਉਸਨੂੰ ਛੱਡ ਦੇਵੇਗੀ। ਇਸਤੋਂ ਬਾਅਦ ਬਲਕਰਨ ਸਿੰਘ ਨੇ ਕਿਹਾ ਕਿ ਉਸਨੇ ਆਪਣੇ ਸਾਂਢੂ ਜਗਸੀਰ ਸਿੰਘ ਅਤੇ ਮਾਮੀ ਸੱਸ ਹਰਜੀਤ ਕੌਰ ਨੂੰ ਕਾਫੀ ਸਮਝਾਇਆ ਉਹ ਉਸਦਾ ਘਰ ਨਾ ਉਜਾੜਨ, ਪ੍ਰੰਤੂ ਉਨ੍ਹਾਂ ਉਸਦੀ ਇਕ ਨਾ ਸੁਣੀ। ਕੁਝ ਸਮਾਂ ਪਹਿਲਾਂ ਲਵਪ੍ਰੀਤ ਕੌਰ ਨੂੰ ਉਸਦੀ ਮਾਮੀ ਅਤੇ ਜੀਜਾ ਆਪਣੇ ਨਾਲ ਘਰ ਲੈ ਗਏ, ਪ੍ਰੰਤੂ ਦੋ ਤਿੰਨ ਦਿਨ ਬਾਅਦ ਉਹ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਲਵਪ੍ਰੀਤ ਕੌਰ ਨੂੰ ਘਰ ਵਾਪਸ ਲੈ ਆਇਆ। ਲਵਪ੍ਰੀਤ ਕੌਰ ਨੇ ਘਰ ਵਾਪਸ ਆ ਕੇ ਉਸਦੀ ਮਾਤਾ ਰਾਮ ਕੌਰ ਦੇ ਨਾਲ ਝਗੜਾ ਸ਼ੁਰੂ ਕਰ ਦਿੱਤਾ। ਉਸਦੀ ਮਾਂ ਨੂੰ ਕਿਹਾ ਿਕ ਉਹ ਘਰ ਛੱਡ ਦੇਵੇ ਅਤੇ ਆਪਣੇ ਭਰਾਵਾਂ ਕੋਲ ਜਾ ਕੇ ਰਹੇ। 31 ਜੁਲਾਈ ਦੀ ਸਵੇਰ ਇਸ ਕਲੇਸ਼ ਤੋਂ ਬਾਅਦ ਉਸਦੀ ਮਾਂ ਰਾਮ ਕੌਰ ਨੇ ਕਮਰੇ ਵਿਚ ਜਾ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਅਤੇ ਉਸਦੀ ਸਿਹਤ ਵਿਗੜ ਗਈ। ਰਾਮ ਕੌਰ ਨੂੰ ਸਿਵਲ ਹਸਪਤਾਲ ਸੁਨਾਮ ਲੈ ਜਾਇਆ ਗਿਆ, ਜਿਥੋਂ ਉਸਨੂੰ ਰਜਿੰਦਰਾ ਹਸਪਤਾਲ ਪਟਿਆਲਾ ਲੈ ਗਏ, ਪ੍ਰੰਤੂ ਉਥੇ ਜਾ ਕੇ ਉਸਦੀ ਮੌਤ ਹੋ ਗਈ। ਥਾਣਾ ਚੀਮਾ ਪੁਲਿਸ ਨੇ ਬਲਕਰਨ ਸਿੰਘ ਦੇ ਬਿਆਨਾ ਦੇ ਅਧਾਰ ਤੇ ਉਸਦੀ ਪਤਨੀ ਲਵਪ੍ਰੀਤ ਕੌਰ, ਸਾਂਢੂ ਜਗਸੀਰ ਸਿੰਘ, ਮਾਮੀ ਸੱਸ ਹਰਜੀਤ ਕੌਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।





Comments