ਖਤਰੇ ਦੇ ਨਿਸ਼ਾਨ ਤੋਂ ਪਾਰ ਘੱਗਰ! Patiala, Sangrur, Mansa 'ਚ ਹੜ੍ਹਾਂ ਦਾ ਖ਼ਤਰਾ!
- bhagattanya93
- Sep 5
- 1 min read
05/09/2025

ਮਾਝੇ ਤੋਂ ਬਾਅਦ ਹੁਣ ਪੰਜਾਬ ਦੇ ਮਾਲਵਾ ਖੇਤਰ ਵਿਚ ਹੜ੍ਹਾਂ ਦਾ ਖ਼ਤਰਾ ਵੱਧ ਰਿਹਾ ਹੈ। ਪਟਿਆਲਾ ‘ਚ ਤਿੰਨ ਨਦੀਆਂ ਘੱਗਰ, ਮਾਰਕੰਡਾ ਤੇ ਟਾਂਗਰੀ ਆਪਣੇ ਉਫਾਨ ‘ਤੇ ਹਨ। ਇਨ੍ਹਾਂ ਤਿੰਨਾਂ ਦਰਿਆਵਾਂ ਨੇ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਘੱਗਰ ਤੇ ਮਾਰਕੰਡਾ ਨਦੀਆਂ ਖਤਰੇ ਦੇ ਨਿਸ਼ਾਨ ਨੂੰ ਪਾਰ ਕਰਦਿਆਂ 1 ਫੁੱਟ ਉੱਪਰ ਆ ਗਈਆਂ ਹਨ। ਓਥੇ ਹੀ ਟਾਂਗਰੀ ਨਦੀ ਖਤਰੇ ਦੇ ਨਿਸ਼ਾਨ ਤੋਂ ਕਰੀਬ 3 ਫੁੱਟ ਉੱਪਰ ਵਹਿ ਰਹੀ ਹੈ।
ਹੁਣ ਤੱਕ ਪਟਿਆਲਾ ਦੇ ਕਈ ਪਿੰਡ ਪਾਣੀ ਦੀ ਮਾਰ ਹੇਠ ਆ ਚੁੱਕੇ ਹਨ ਅਤੇ ਕਈ ਪਿੰਡਾਂ ‘ਚ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ। ਸੰਗਰੂਰ ‘ਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਖਨੌਰੀ ‘ਚ 748 ਫੁੱਟ ‘ਤੇ ਖਤਰੇ ਦਾ ਨਿਸ਼ਾਨ। ਪਿੰਡ ਮਕਰੋੜ ਸਾਹਿਬ ‘ਚ ਦਰਿਆ ਦੇ ਕੰਡਿਆਂ ‘ਤੇ ਪਈਆ ਤਰੇੜਾਂ। ਹੁਣ ਪਟਿਆਲਾ ਤੋਂ ਬਾਅਦ ਸੰਗਰੂਰ ਅਤੇ ਮਾਨਸਾ ਜ਼ਿਲ੍ਹੇ ਵਿੱਚ ਵੀ ਹੜ ਦਾ ਖਤਰਾ ਵੱਧ ਗਿਆ ਹੈ।





Comments