ਗੈਂਗਸਟਰਾਂ ਨੇ ਕੀਤੀ ਫਾਇਰਿੰਗ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ, ਕ੍ਰਾਈਮ ਬਰਾਂਚ ਦੀ ਟੀਮ ਨੇ ਪੜਤਾਲ ਕੀਤੀ ਸ਼ੁਰੂ
- Mar 7, 2024
- 1 min read
07/03/2024
ਦੇਰ ਰਾਤ ਥਾਣਾ ਦਰੇਸੀ ਦੇ ਇੱਕ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਕੁਝ ਗੈਂਗਸਟਰਾਂ ਨੇ ਉੱਥੇ ਫਾਇਰਿੰਗ ਕਰ ਦਿੱਤੀ l ਇਹ ਘਟਨਾ ਘੋਰੀ ਸਰਕਾਰ ਦੀ ਦਰਗਾਹ ਦੇ ਲਾਗੇ ਵਾਪਰੀl ਹਮਲੇ ਤੋਂ ਤੁਰੰਤ ਬਾਅਦ ਕਾਰ ਵਿੱਚ ਸਵਾਰ ਵਿਅਕਤੀ ਆਪਣੀ ਜਾਨ ਬਚਾ ਕੇ ਮੌਕੇ ਤੋਂ ਨੱਸ ਗਏ l ਕੁਝ ਗੋਲੀਆਂ ਕਾਰ ਤੇ ਲੱਗੀਆਂ ਅਤੇ ਹਮਲਾਵਰਾਂ ਨੇ ਕਾਰ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ l
ਸੂਤਰਾਂ ਦਾ ਕਹਿਣਾ ਹੈ ਕਿ ਦਰਜਨ ਦੇ ਕਰੀਬ ਹਮਲਾਵਰਾਂ ਨੇ ਆਪਣੇ ਚਿਹਰੇ ਤੇ ਮਾਸਕ ਪਾਏ ਹੋਏ ਸਨ l ਮੌਕੇ ’ਤੇ ਪਹੁੰਚੀ ਥਾਣਾ ਦਰੇਸੀ ਦੀ ਪੁਲਿਸ ਤੇ ਕ੍ਰਾਈਮ ਬਰਾਂਚ ਦੀ ਟੀਮ ਨੇ ਕੇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਹਮਲਾ ਕਰਨ ਪਿੱਛੇ ਕੀ ਕਾਰਨ ਕੀ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ l ਫਿਲਹਾਲ ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਤਸਵੀਰਾਂ ਖੰਗਾਲਨੀਆਂ ਸ਼ੁਰੂ ਕਰ ਦਿੱਤੀਆਂ ਹਨ।






Comments