google-site-verification=ILda1dC6H-W6AIvmbNGGfu4HX55pqigU6f5bwsHOTeM
top of page

ਗੀਜ਼ਰ ਦੀ ਗੈਸ ਕਾਰਨ ਦਮ ਘੁਟਣ ਨਾਲ ਦੋ ਸਕੀਆਂ ਮਾਸੂਮ ਭੈਣਾਂ ਦੀ ਮੌ+ਤ, ਦਾਦੇ ਨੇ ਕਿਹਾ, ਘਰ ਸੁੰਨਾ ਹੋ ਗਿਆ...

  • Dec 17, 2024
  • 2 min read

17/12/2024

ਨਜ਼ਦੀਕੀ ਪਿੰਡ ਲੜੋਈ ਵਿਚ ਐਤਵਾਰ ਦੁਪਹਿਰ ਨੂੰ ਬਾਥਰੂਮ ਵਿਚ ਨਹਾਉਣ ਗਈਆਂ ਦੋ ਸਕੀਆਂ ਭੈਣਾਂ 10 ਸਾਲਾ ਸ਼ਰਨਜੋਤ ਕੌਰ ਅਤੇ 12 ਸਾਲਾ ਪ੍ਰਭਜੋਤ ਕੌਰ ਦੀ ਗੀਜ਼ਰ ਦੀ ਗੈਸ ਕਾਰਨ ਦਮ ਘੁਟਣ ਨਾਲ ਮੌਤ ਹੋ ਗਈ। ਪ੍ਰਭਜੋਤ ਕੌਰ ਭੋਗਪੁਰ ਦੇ ਸਰਕਸਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ 7ਵੀਂ ਜਦਕਿ ਸ਼ਰਨਜੋਤ ਕੌਰ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿਚ 5ਵੀਂ ਜਮਾਤ ਵਿਚ ਪੜ੍ਹਦੀ ਸੀ। ਸੋਮਵਾਰ ਨੂੰ ਦੁਬਈ ਤੋਂ ਉਨ੍ਹਾਂ ਦੀ ਮਾਂ ਦੇ ਪਰਤਣ ਤੋਂ ਬਾਅਦ ਬੱਚੀਆਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।


ਐਤਵਾਰ ਦੁਪਹਿਰ ਕਰੀਬ 12 ਵਜੇ ਬਾਥਰੂਮ ਵਿਚ ਲੱਗੇ ਗੈਸ ਗੀਜ਼ਰ ਨੂੰ ਆਨ ਕਰਕੇ ਦੋਵੇਂ ਭੈਣਾਂ ਇਕੱਠੀਆਂ ਨਹਾਉਣ ਵੜ ਗਈਆਂ। ਇਸ ਦੌਰਾਨ ਉਨ੍ਹਾਂ ਦਾ ਛੋਟਾ ਭਰਾ, ਜਿਸਨੇ ਬਾਅਦ ਵਿਚ ਨਹਾਉਣਾ ਸੀ ਉਹ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਜਦੋਂ ਦੋਵੇਂ ਭੈਣਾਂ ਬਾਹਰ ਨਹੀਂ ਨਿਕਲੀਆਂ ਤਾਂ ਉਹ ਦਰਵਾਜ਼ਾ ਖੜਕਾਉਣ ਲੱਗਾ। ਜਦੋਂ ਅੰਦਰੋਂ ਕੋਈ ਆਵਾਜ਼ ਨਹੀਂ ਆਈ ਤਾਂ ਉਸਨੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਬੁਲਾਇਆ। ਲੋਕਾਂ ਨੇ ਵੀ ਦਰਵਾਜ਼ਾ ਖੜਕਾਇਆ ਤਾਂ ਵੀ ਕੋਈ ਅੰਦਰੋਂ ਆਵਾਜ਼ ਨਹੀਂ ਆਈ ਤਾਂ ਦਰਵਾਜ਼ਾ ਤੋੜ ਦਿੱਤਾ। ਅੰਦਰ ਦੋਵੇਂ ਬੱਚੀਆਂ ਬੇਹੋਸ਼ ਸਨ। ਲੋਕ ਬੱਚੀਆਂ ਨੂੰ ਡਾਕਟਰ ਕੋਲ ਲੈ ਗਏ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਜਿਸ ਸਮੇਂ ਹਾਦਸਾ ਹੋਇਆ ਘਰ ਵਿਚ ਤਿੰਨੋਂ ਬੱਚੇ ਹੀ ਮੌਜੂਦ ਸਨ। ਉਨ੍ਹਾਂ ਦਾ ਦਾਦਾ ਸ਼ੇਰੂਮੱਲ ਬਾਜ਼ਾਰ ਕਿਸੇ ਕੰਮ ਗਿਆ ਹੋਇਆ ਸੀ ਜਦਕਿ ਦਾਦੀ ਪਿੰਡ ਕਿਸੇ ਘਰ ਅਫਸੋਸ ਕਰਨ ਗਈ ਹੋਈ ਸੀ। ਬੱਚੀਆਂ ਦੀ ਮਾਂ ਤਾਨੀਆ ਪਿਛਲੇ ਪੰਜ ਸਾਲ ਤੋਂ ਦੁਬਈ ਵਿਚ ਕੰਮ ਕਰਦੀ ਹੈ ਜਦਕਿ ਪਿਤਾ ਅਰਮੀਨੀਆ ਵਿਚ ਰਹਿੰਦਾ ਹੈ। ਇਸ ਘਟਨਾ ਤੋਂ ਬਾਅਦ ਬੱਚੀਆਂ ਦੀ ਮਾਂ ਸੋਮਵਾਰ ਨੂੰ ਦੁਬਈ ਤੋਂ ਪਰਤੀ ਤਾਂ ਦੋਵਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।


ਦਾਦੇ ਨੇ ਕਿਹਾ, ਘਰ ਸੁੰਨਾ ਹੋ ਗਿਆ...

ਤਿੰਨੋਂ ਬੱਚੇ ਪਿੰਡ ਵਿਚ ਆਪਣੇ ਦਾਦਾ-ਦਾਦੀ ਕੋਲ ਹੀ ਰਹਿੰਦੇ ਸਨ। ਦੋਵੇਂ ਪੋਤੀਆਂ ਦੀ ਮੌਤ ਤੋਂ ਬਾਅਦ ਦਾਦਾ ਸੇਰੂਮੱਲ ਦੀਆਂ ਅੱਖਾਂ ਵਿਚੋਂ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ। ਉਹ ਕਹਿਣ ਲੱਗੇ ਹੁਣ ਤਾਂ ਘਰ ਹੀ ਸੁੰਨਾ ਹੋ ਗਿਾ। ਦੋਵਾਂ ਭੈਣਾਂ ਪਹਿਲਾਂ ਵੀ ਇਕੱਠੇ ਨਹਾਉਣ ਚਲੀਆਂ ਜਾਂਦੀਆਂ ਸਨ। ਉਨ੍ਹਾਂ ਦੱਸਿਆ ਕਿ ਬਾਥਰੂਮ ਪੂਰੀ ਤਰ੍ਹਾਂ ਨਾਲ ਬੰਦ ਸੀ ਅਤੇ ਗੀਜ਼ਰ ਦੀ ਗੈਸ ਕਾਰਨ ਉਨ੍ਹਾਂ ਦੀਆਂ ਬੱਚੀਆਂ ਦੀ ਮੌਤ ਹੋ ਗਈ।

Comments


Logo-LudhianaPlusColorChange_edited.png
bottom of page