ਗੰਨ ਪੁਆਇੰਟ 'ਤੇ ਸੁਨਿਆਰੇ ਦੀ ਦੁਕਾਨ 'ਤੇ ਲੁੱਟ, ਗਹਿਣੇ ਦੇਖਣ ਬਹਾਨੇ ਦੁਕਾਨ 'ਚ ਵੜੇ ਸਨ ਬਦਮਾਸ਼
- Feb 1, 2024
- 1 min read
01/02/2024
ਮੋਟਰਸਾਈਕਲ ਸਵਾਰ 3 ਬਦਮਾਸ਼ਾਂ ਨੇ ਜਮਾਲਪੁਰ ਦੀ ਲੇਬਰ ਕਲੋਨੀ ਦੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆl ਗਹਿਣੇ ਦੇਖਣ ਦੇ ਬਹਾਨੇ ਦੁਕਾਨ ਦੇ ਅੰਦਰ ਦਾਖਲ ਹੋਏ ਬਦਮਾਸ਼ ਮੁੰਦਰੀ ਅਤੇ ਕੜਾ ਪਹਿਨਣ ਤੋਂ ਬਾਅਦ ਦੁਕਾਨਦਾਰ ਨਾਲ ਉਲਝ ਪਏ ਅਤੇ ਪਿਸਤੌਲ ਦੀ ਨੋਕ ਤੇ ਉਸ ਨੂੰ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਦੁਕਾਨਦਾਰ ਨੇ ਦਲੇਰੀ ਦਿਖਾਈ ਅਤੇ ਬਦਮਾਸ਼ਾਂ ਉੱਪਰ ਡੰਡੇ ਨਾਲ ਵਾਰ ਕੀਤਾ,ਪਰ ਤੇਜ਼ ਤਰਾਰ ਬਦਮਾਸ਼ ਮੋਟਰਸਾਈਕਲ ਤੇ ਸਵਾਰ ਹੋ ਕੇ ਰਫੂ ਚੱਕਰ ਹੋ ਗਏ। ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਬਦਮਾਸ਼ ਲੇਬਰ ਕਲੋਨੀ ਇਲਾਕੇ ਵਿੱਚ ਪੈਂਦੀ ਮੁੰਨਾ ਜੂਇਲਰ ਦੀ ਦੁਕਾਨ ਤੇ ਆਏ l ਉਨਾਂ ਨੇ ਦੁਕਾਨਦਾਰ ਨੂੰ ਇੱਕ ਸੋਨੇ ਦੀ ਮੁੰਦਰੀ ਦਿਖਾਉਣ ਲਈ ਆਖਿਆl ਉਸ ਤੋਂ ਬਾਅਦ ਬਦਮਾਸ਼ਾਂ ਨੇ ਉਸ ਕੋਲੋਂ ਕੜੇ ਦੀ ਮੰਗ ਕੀਤੀ l ਦੋਵੇਂ ਗਹਿਣੇ ਪਹਿਨਣ ਤੋਂ ਬਾਅਦ ਬਦਮਾਸ਼ਾਂ ਚੋਂ ਇੱਕ ਨੇ ਪਿਸਤੌਲ ਕੱਢ ਲਈ ਅਤੇ ਦੁਕਾਨਦਾਰ ਉਹ ਦੁਕਾਨਦਾਰ ਨੂੰ ਕੁੱਟਣ ਲੱਗ ਪਏl ਬਦਮਾਸ਼ ਦੁਕਾਨਦਾਰ ਕੋਲੋਂ ਮੁੰਦਰੀ ਅਤੇ ਕੜਾ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਦੀਆਂ ਤਸਵੀਰਾਂ ਦੁਕਾਨ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂl ਜਾਣਕਾਰੀ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ l ਪੁਲਿਸ ਦੇ ਹੱਥ ਬਦਮਾਸ਼ਾਂ ਦੇ ਮੋਟਰਸਾਈਕਲ ਦੀ ਨੰਬਰ ਪਲੇਟ ਲੱਗੀ ਹੈ l ਉਧਰੋਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਸੰਬੰਧੀ ਕਈ ਸੁਰਾਗ ਮਿਲੇ ਹਨ ਜਲਦੀ ਹੀ ਕੇਸ ਨੂੰ ਹੱਲ ਕਰ ਲਿਆ ਜਾਵੇਗਾ।






Comments