ਗੁਰਮੀਤ ਸਿੰਘ ਮੀਤ ਹੇਅਰ ਹੋਣਗੇ ਸੰਗਰੂਰ ਤੋਂ ‘ਆਪ’ ਦੇ ਉਮੀਦਵਾਰ, ਬਰਨਾਲੇ ਤੋਂ 2 ਵਾਰੀ ਵਿਧਾਇਕ ਬਣੇ, ਪੰਜਾਬ ਸਰਕਾਰ ’ਚ ਹੁਣ ਹਨ ਕੈਬਨਿਟ ਮੰਤਰੀ
- bhagattanya93
- Mar 15, 2024
- 3 min read
15/03/2024
ਵਿਧਾਨ ਸਭਾ ਹਲਕਾ ਬਰਨਾਲਾ ਤੋਂ 2017 ਤੇ 2022 ’ਚ ਵਿਧਾਇਕ ਰਹੇ ਅਤੇ ਮੌਜੂਦਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ’ਤੇ ਭਰੋਸਾ ਜਤਾਉਂਦਿਆਂ ਲੋਕਸਭਾ ਚੋਣਾਂ ’ਚ ਪਾਰਟੀ ਨੇ ਉਨ੍ਹਾਂ ਨੂੰ ਹਲਕਾ ਸੰਗਰੂਰ ਤੋਂ ਪਹਿਲੀ ਜਾਰੀ ਕੀਤੀ ਸੂਚੀ ’ਚ ਉਮੀਦਵਾਰ ਐਲਾਨਿਆ ਹੈ।
2022 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਮੀਤ ਹੇਅਰ ਨੂੰ ਸਿੱਖਿਆ ਮੰਤਰੀ, ਖੇਡਾਂ ਤੇ ਯੂਵਾ ਸੇਵਾਵਾਂ ਮੰਤਰੀ ਤੇ ਉੱਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨਿਯੁਕਤ ਕੀਤਾ ਗਿਆ। ਇਸ ਤੋਂ ਬਾਅਦ ਜੁਲਾਈ 2022 ਦੌਰਾਨ ਕੈਬਨਿਟ ’ਚ ਹੋਈ ਫ਼ੇਰਬਦਲ ਨਾਲ ਉਨ੍ਹਾਂ ਨੂੰ ਸ਼ਾਸਨ ਸੁਧਾਰ, ਪਿ੍ਰੰਟਿੰਗ ਤੇ ਸਟੇਸ਼ਨਰੀ, ਵਿਗਿਆਨ ਤਕਨਾਲੋਜੀ ਤੇ ਵਾਤਾਵਰਨ, ਖੇਡਾਂ ਤੇ ਯੁਵਕ ਸੇਵਾਵਾਂ ਸਣੇ ਉੱਚ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਦਾ ਮੰਤਰੀ ਨਿਯੁਕਤ ਕੀਤਾ ਗਿਆ। ਜਨਵਰੀ 2023 ’ਚ ਵਿਭਾਗਾਂ ’ਚ ਹੋਈ ਫ਼ੇਰਬਦਲ ਤਹਿਤ ਉਨ੍ਹਾਂ ਨੂੰ ਸ਼ਾਸਨ ਸੁਧਾਰ, ਜਲ ਸਰੋਤ, ਖਾਣਾਂ ਤੇ ਭੂ-ਵਿਗਿਆਨ, ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਸਣੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਨਿਯੁਕਤ ਹੋਏ। ਇਸ ਤੋਂ ਬਾਅਦ ਨਵੰਬਰ 2023 ’ਚ ਕੈਬਨਿਟ ’ਚ ਹੋਈ ਫ਼ੇਰਬਦਲ ਦੌਰਾਨ ਗੁਰਮੀਤ ਸਿੰਘ ਮੀਤ ਹੇਅਰ ਕੋਲ ਸਿਰਫ਼ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਰਹਿ ਗਿਆ।
ਵਿਧਾਇਕ ਤੇ ਕੈਬਨਿਟ ਮੰਤਰੀ : ਗੁਰਮੀਤ ਸਿੰਘ ਮੀਤ ਹੇਅਰ
ਉਮਰ : 35 ਸਾਲ
ਸਿਆਸੀ ਪਾਰਟੀ : ਆਮ ਆਦਮੀ ਪਾਰਟੀ
- ਪ੍ਰੋਫ਼ਾਇਲ : 2012 ’ਚ ਆਮ ਆਦਮੀ ਪਾਰਟੀ ਦੇ ਮੈਂਬਰ ਬਣਕੇ ਪੰਜਾਬ ’ਚ ਚਾਰ ਮੈਂਬਰੀ ਯੂਥ ਕਮੇਟੀ ’ਚ ਮੈਂਬਰ ਨਿਯੁਕਤ ਹੋਏ। ਪਹਿਲਾਂ ਯੂਥ ਵਿੰਗ ਦੇ ਇੰਚਾਰਜ਼ ਤੇ ਫ਼ਿਰ ਪੰਜਾਬ ਪ੍ਰਧਾਨ ਬਣੇ।
- ਪੜ੍ਹਾਈ : ਬੀ.ਟੈੱਕ ਮਕੈਨੀਕਲ ਇੰਜਨੀਅਰਿੰਗ
- ਪਰਿਵਾਰ : ਕੁਝ ਮਹੀਨੇ ਪਹਿਲਾਂ ਉਨ੍ਹਾਂ ਦਾ ਵਿਆਹ ਡਾ. ਗੁਰਵੀਨ ਕੌਰ ਨਾਲ ਹੋਇਆ। ਕੈਬਨਿਟ ਮੰਤਰੀ ਬਣਨ ਮਗਰੋਂ ਉਨ੍ਹਾਂ ਦੇ ਮਾਤਾ-ਪਿਤਾ ਵੀ ਉਨ੍ਹਾਂ ਨਾਲ ਚੰਡੀਗੜ੍ਹ ਰਹਿ ਰਹੇ ਹਨ।
- ਕਾਰਜਕਾਲ : 2017 ਤੋਂ ਹੁਣ ਤੱਕ ਵਿਧਾਇਕ ਤੇ ਕੈਬਨਿਟ ਮੰਤਰੀ ਬਣੇ।
- 2017 ’ਚ ਵਿਧਾਨ ਸਭਾ ਚੋਣਾਂ ਮੌਕੇ ਪਹਿਲੀ ਵਾਰ ਹਲਕਾ ਬਰਨਾਲਾ ਤੋਂ ਵਿਧਾਇਕ ਬਣੇ ਗੁਰਮੀਤ ਸਿੰਘ ਮੀਤ ਹੇਅਰ ਨੂੰ 47606 ਵੋਟਾਂ ਪਈਆਂ ਤੇ ਉਨ੍ਹਾਂ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਨੂੰ 16495 ਵੋਟਾਂ ਦੇ ਫ਼ਰਕ ਨਾਲ ਹਰਾਇਆ।
- 2022 ’ਚ ਵਿਧਾਨ ਸਭਾ ਚੋਣਾਂ ਮੌਕੇ ਦੂਜੀ ਵਾਰ ਹਲਕਾ ਬਰਨਾਲਾ ਤੋਂ ਵਿਧਾਇਕ ਬਣੇ ਗੁਰਮੀਤ ਸਿੰਘ ਮੀਤ ਹੇਅਰ ਨੂੰ 64800 ਵੋਟਾਂ ਪਈਆਂ ਤੇ ਉਨ੍ਹਾਂ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਨੂੰ 37622 ਵੋਟਾਂ ਦੇ ਫ਼ਰਕ ਨਾਲ ਹਰਾਇਆ।
- 2022 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਭਗਵੰਤ ਮਾਨ ਦੇ ਮੈਂਬਰ ਪਾਰਲੀਮੈਂਟ ਤੋਂ ਮੁੱਖ ਮੰਤਰੀ ਬਣਨ ਕਾਰਨ ਖ਼ਾਲੀ ਹੋਈ ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ’ਤੇ ਹੋਈਆਂ ਜ਼ਿਮਨੀ ਚੋਣਾਂ ਮੌਕੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਰਨਾਲਾ ਹਲਕੇ ਤੋਂ ਕਰੀਬ 2 ਹਜ਼ਾਰ ਤੋਂ ਵੱਧ ਵੋਟਾਂ ’ਤੇ ਹਾਰ ਗਿਆ ਸੀ। ਹੁਣ ਉਸ ਵੋਟ ਬੈਂਕ ਨੂੰ ਵਧਾਉਣ ’ਚ ਕੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸਫ਼ਲ ਹੋਣਗੇ ਇਹ ਇਕ ਵੱਡਾ ਸਵਾਲ ਹੈ।
- ਮੰਤਰੀ ਲਈ ਦਿੱਕਤ ਪੈਦਾ ਕਰ ਸਕਦੀਆਂ ਹਨ ਇਹ ਗੱਲਾਂ -
1. ਬਰਨਾਲਾ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਰੇੜਕਾ
2. ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਦੀ ਨਿਯੁਕਤੀ ਨਾ ਹੋਣਾ
3. ਨਗਰ ਕੌਂਸਲ ਤਪਾ ਦੀ ਪ੍ਰਧਾਨਗੀ ਦਾ ਰੇੜਕਾ
4. ਮਾਰਕੀਟ ਕਮੇਟੀ ਭਦੌੜ ਦੇ ਚੇਅਰਮੈਨ ਦੀ ਨਿਯੁਕਤੀ ਨਾ ਹੋਣਾ
5. ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਦੀ ਨਿਯੁਕਤੀ ਨਾ ਹੋਣਾ
6. ਮੰਤਰੀ ਬਣਨ ਤੋਂ ਬਾਅਦ ਬਰਨਾਲੇ ’ਚ ਮੰਤਰੀ ਦੇ ਪਰਿਵਾਰ ਦਾ ਨਾ ਰਹਿਣਾ ਤੇ ਲੋਕਾਂ ਨਾਲ ਰਾਬਤਾ ਘੱਟ ਜਾਣਾ
7. ਦਸੰਬਰ 2022 ’ਚ ਨਗਰ ਪੰਚਾਇਤ ਹੰਡਿਆਇਆ ਦਾ ਕਾਰਜਕਾਲ ਪੂਰਾ ਹੋਣ ਮਗਰੋਂ ਅਜੇ ਤੱਕ ਨਵੀਂ ਚੋਣ ਨਾ ਹੋਣਾ
8. ਅਕਾਲੀ ਦਲ ਵਲੋਂ ਤਪਾ ਮੰਡੀ ਵਿਖੇ ਬਣਾਏ ਮੁਕੰਮਲ ਬੱਸ ਸਟੈਂਡ ਨੂੰ 2 ਵਰਿ੍ਹਆਂ ’ਚ ਚਾਲੂ ਨਾ ਕਰਨ ਕਾਰਨ ਲੋਕਾਂ ’ਚ ਰੋਸ
9. ਕੈਬਨਿਟ ਮੰਤਰੀ ਦੇ ਦਰਾਂ ’ਚ ਬੇਰੁਜ਼ਗਾਰਾਂ ਤੇ ਹੋਰ ਜਥੇਬੰਦੀਆਂ ਦੇ ਧਰਨਿਆਂ ਦੌਰਾਨ ਹੋਏ ਲਾਠੀਚਾਰਜ
10. ਨਗਰ ਕੌਂਸਲ ਭਦੌੜ ’ਤੇ ਕਾਂਗਰਸੀ ਪ੍ਰਧਾਨ ਨਾਲ ਕੌਂਸਲਰਾਂ ਦਾ ਬਹੁਮਤ
11. ਉਮੀਦਵਾਰ ਐਲਾਨਣ ਤੋਂ 2-4 ਦਿਨ ਪਹਿਲਾਂ ਰੱਖੇ ਕਈ ਵਿਕਾਸ ਕਾਰਜ਼ਾਂ ਦੇ ਨੀਂਹ ਪੱਥਰ
12. ਆਮ ਆਦਮੀ ਪਾਰਟੀ ਦੇ ਕਾਡਰ ਦਾ ਦਿਨੋਂ-ਦਿਨ ਘੱਟ ਰਿਹਾ ਗ੍ਰਾਫ਼
13. ਮਾਰਕੀਟ ਕਮੇਟੀ ਧਨੌਲਾ ਦੇ ਚੇਅਰਮੈਨ ਦੀ ਨਿਯੁਕਤੀ ਨਾ ਹੋਣਾ
14. ਧਨੌਲਾ ’ਚ ਕੋਈ ਸਕੂਲ ਅਪਗੇ੍ਰਡ ਨਹੀਂ ਹੋਇਆ ਤੇ ਨਾ ਹੀ ਕੋਈ ਸਟੇਡੀਅਮ ਬਣਿਆ
15. ਧਨੌਲਾ ਦੀ ਪ੍ਰਸਿੱਧ ਪਸ਼ੂ ਮੰਡੀ ਦਾ ਐਲਾਨ ਤਾਂ ਹੋਇਆ ਪਰ ਨਵੀਨੀਕਰਨ ਨਹੀ ਹੋਇਆ
16. ਧਨੌਲੇ ਦੇ ਕਿਸੇ ਵੀ ਆਗੂ ਤੇ ਵਰਕਰ ਨੂੰ ਪਾਰਟੀ ’ਚ ਕੋਈ ਵੱਡੀ ਅਹੁਦੇਦਾਰੀ ਜਾਂ ਜਿੰਮੇਵਾਰੀ ਦਾ ਨਾ ਮਿਲਣਾ
17. ਨਗਰ ਕੌਂਸਲ ਭਦੌੜ ’ਚ 2 ਸਾਲਾਂ ‘ਆਪ’ ਦੀ ਸਰਕਾਰ ਦੌਰਾਨ ਇਕ ਵੀ ਰੁਪਈਆ ਫ਼ੰਡ ਦਾ ਨਾ ਆਉਣਾ
18. ਹਲਕਾ ਭਦੌੜ ਦੇ ਵਿਧਾਇਕ ਨਾਲ ਲੋਕਾਂ ਦੀ ਨਰਾਜ਼ਗੀ
19. ਭਦੌੜ ਬੱਸ ਅੱਡੇ ਦਾ ਕਾਂਗਰਸ ਸਰਕਾਰ ’ਚ ਪਾਸ ਹੋਣਾ, ‘ਆਪ’ ਸਰਕਾਰ ’ਚ ਕੰਮ ਸ਼ੁਰੂ ਨਾ ਹੋਣਾ
20. ਭਦੌੜ ਦੇ 5 ਵੱਡੇ ਛੱਪੜਾਂ ਦੇ ਓਵਰਫ਼ਲੋ ਪਾਣੀ ਦੀ ਗੰਦਗੀ, ਲੋਕਾਂ ਲਈ ਨਰਕ ਭਰੀ ਜ਼Çੰਦਗੀ
21. ਸ਼ਹਿਰ ਦੇ ਸੁੰਦਰੀਕਰਨ ਲਈ ਗਲੀਆਂ, ਨਾਲੀਆਂ, ਲਾਈਟਾਂ ਆਦਿ ਲਈ ਗ੍ਰਾਂਟ ਦਾ ਇਕ ਰੁਪਈਆ ਨਾ ਆਉਣਾ
22. ਵੱਡੇ ਪੱਧਰ ’ਤੇ ਚੱਲ ਰਹੇ ਦੜ੍ਹੇ-ਸੱਟੇ ਦੇ ਕਾਰੋਬਾਰ ਦਾ ਨਾ ਰੁਕਣਾ






Comments