ਗਰਮੀ ਨੇ ਕੀਤਾ ਜਿਊਣਾ ਮੁਸ਼ਕਲ, ਅਗਲੇ ਤਿੰਨ ਦਿਨ ਹੋਵੇਗੀ ਬਰਸਾਤ
- bhagattanya93
- May 31
- 1 min read
31/05/2025

ਸ਼ਨੀਵਾਰ ਨੂੰ ਇਲਾਕੇ ’ਚ ਗਰਮੀ ਅਤੇ ਨਮੀ ਨੇ ਲੋਕਾਂ ਨੂੰ ਬਹੁਤ ਬੇਹਾਲ ਕਰ ਦਿੱਤਾ। ਸਵੇਰ ਤੋਂ ਹੀ ਸੂਰਜ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਦਿਨਭਰ ਲੋਕਾਂ ਨੂੰ ਧੁੱਪ ਅਤੇ ਤਾਪ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਅਨੁਸਾਰ ਵੱਧ ਤੋਂ ਵੱਧ ਤਾਪਮਾਨ 37.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਜਦੋਂ ਕਿ ਘੱਟੋ-ਘੱਟ ਤਾਪਮਾਨ 25.4 ਡਿਗਰੀ ਸੈਲਸੀਅਸ ਰਿਹਾ। ਗਰਮੀ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਮਜਬੂਰ ਕਰ ਦਿੱਤਾ। ਦੁਪਹਿਰ ਵੇਲੇ ਸੜਕਾਂ 'ਤੇ ਬਹੁਤ ਘੱਟ ਵਾਹਨ ਦਿਖਾਈ ਦਿੱਤੇ। ਲੋਕ ਸਿਰਫ਼ ਜ਼ਰੂਰੀ ਕੰਮ ਲਈ ਬਾਹਰ ਨਿਕਲੇ ਅਤੇ ਜਲਦੀ ਤੋਂ ਜਲਦੀ ਵਾਪਸ ਆਉਣ ਦੀ ਕੋਸ਼ਿਸ਼ ਕਰਦੇ ਹੋਏ ਦੇਖੇ ਗਏ। ਹਾਲਾਂਕਿ, ਰਾਹਤ ਦੀ ਖ਼ਬਰ ਇਹ ਹੈ ਕਿ ਮੌਸਮ ਵਿਭਾਗ ਨੇ 2 ਜੂਨ ਤੋਂ 5 ਜੂਨ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਭਵਿੱਖਬਾਣੀ ਅਨੁਸਾਰ, ਅਗਲੇ ਕੁਝ ਦਿਨਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਿਸ ਕਾਰਨ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਉਮੀਦ ਹੈ।

ਇਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਹਵਾ ’ਚ ਨਮੀ ਦੀ ਵੱਧਤ ਦੇ ਕਾਰਨ ਬਰਸਾਤ ਦੇ ਆਸਾਰ ਬਣ ਰਹੇ ਹਨ। ਜੇਕਰ ਪੂਰਵਾਨੁਮਾਨ ਸਹੀ ਰਹਿੰਦਾ ਹੈ ਤਾਂ ਬਰਸਾਤ ਲੋਕਾਂ ਲਈ ਰਾਹਤ ਲਿਆ ਸਕਦੀ ਹੈ। ਡਾਕਟਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਅਤਿ ਗਰਮੀ ਤੋਂ ਬਚਣ ਲਈ ਦਿਨ ਦੇ ਸਮੇਂ ਬਾਹਰ ਨਾ ਨਿਕਲਣ ਅਤੇ ਪੂਰਾ ਪਾਣੀ ਪੀਣ ਦੀ ਕੋਸ਼ਿਸ਼ ਕਰਦੇ ਰਹਿਣ।
Comments