ਘਰ ਦੇ ਬਾਹਰ ਬਣੀ ਪਾਰਕ ਨੇੜੇ ਬੈਠਿਆ ਸੀ ਚੀਕੂ, ਅਚਾਨਕ ਆਏ ਹਮ+ਲਾ+ਵਰਾਂ ਨੇ ਗੋ+ਲੀਆਂ ਮਾਰ ਕੀਤਾ ਕ+ਤਲ
- Ludhiana Plus
- Oct 31, 2023
- 1 min read
31 ਅਕਤੂਬਰ

ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾ 'ਚ ਬੀਤੀ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੋਲ਼ੀਆਂ ਮਾਰ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਕ ਵਿਜੈ ਕੁਮਾਰ ਵਾਸੀ ਪਿੰਡ ਸਿੱਧਵਾਂ ਦੋਨਾ ਆਪਣੇ ਘਰ ਦੇ ਬਾਹਰ ਬਣੀ ਪਾਰਕ ਨੇੜੇ ਬੈਠਾ ਸੀ। ਗੱਡੀ 'ਤੇ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਗੋਲ਼ੀਆਂ ਮਾਰੀਆਂ ਗਈਆਂ। ਪਰਿਵਾਰ ਵੱਲੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਅੱਗੇ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਪਰ ਉਥੇ ਨੌਜਵਾਨ ਦੀ ਮੌਤ ਹੋ ਗਈ।

ਮੌਕੇ 'ਤੇ ਪੁੱਜੇ ਐੱਸਪੀਡੀ ਰਮਨਿੰਦਰ ਸਿੰਘ ਦਿਓਲ, ਡੀਐੱਸਪੀ ਸਬ ਡਵੀਜ਼ਨ ਮਨਪ੍ਰੀਤ ਸੀਹਮਾਰ, ਐੱਸਐੱਚਓ ਸਦਰ ਇੰਸਪੈਕਟਰ ਸੋਨਮ ਦੀਪ ਕੌਰ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਅਣਪਛਾਤਿਆਂ ਨੇ ਹਮਲਾ ਕਿਹੜੇ ਕਾਰਨਾਂ ਕਾਰਨ ਕੀਤਾ ਇਸ ਦਾ ਪਤਾ ਨਹੀਂ ਲੱਗ ਪਾਇਆ ਹੈ।






Comments