ਚੱਲਦੀ express ਵਿੱਚ ਲੱਗੀ ਭਿਆਨਕ ਅੱ+ਗ
- bhagattanya93
- Oct 26, 2023
- 1 min read
26 October,2023

ਪਾਤਾਲਕੋਟ ਐਕਸਪ੍ਰੈਸ ਦੀਆਂ ਦੋ ਜਨਰਲ ਬੋਗੀਆਂ ਨੂੰ ਭੰਡਾਈ ਰੇਲਵੇ ਸਟੇਸ਼ਨ ਨੇੜੇ ਬੁੱਧਵਾਰ ਨੂੰ ਅਚਾਨਕ ਅੱ+ਗ ਲੱਗ ਗਈ, ਜਿਸ ਦੌਰਾਨ ਧਮਾਕਾ ਵੀ ਹੋਇਆ। 15 ਤੋਂ ਵੱਧ ਲੋਕ ਸੜੇ ,ਇਸ ਤੋਂ ਬਾਅਦ ਭਗਦੜ ਮਚ ਗਈ ਅਤੇ ਲੋਕ ਚੱਲਦੀ ਟਰੇਨ ਤੋਂ ਛਾਲ ਮਾਰ ਕੇ ਭੱਜਣ ਲੱਗੇ। ਉਸ ਸਮੇਂ ਰੇਲਗੱਡੀ ਦੀ ਰਫ਼ਤਾਰ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤਾਇਨਾਤ ਕੀਤਾ ਗਿਆ। ਘਟਨਾ ਤੋਂ ਬਾਅਦ ਇਸ ਟਰੈਕ ਤੋਂ ਲੰਘਣ ਵਾਲੀਆਂ ਟਰੇਨਾਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।






Comments