ਚਾਈਨਾ ਡੋਰ ਦੀ ਲਪੇਟ 'ਚ ਆਇਆ 13 ਸਾਲਾ ਬੱਚਾ, ਵੱਢੀ ਗਈ ਗਰਦਨ; ਸਾਈਕਲ 'ਤੇ ਜਾ ਰਿਹਾ ਸੀ ਦਵਾਈ ਲੈਣ
- bhagattanya93
- Feb 5, 2024
- 1 min read
05/02/2024
ਪੱਖੋਵਾਲ ਰੋਡ 'ਤੇ ਪੈਂਦੇ ਪਿੰਡ ਫੱਲੇਵਾਲ 'ਚ ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ 13 ਸਾਲਾ ਬੱਚੇ ਦੀ ਗਰਦਨ ਵੱਢੀ ਗਈ। ਹਾਲਤ ਇੰਨੀ ਵਿਗੜ ਗਈ ਕਿ ਗਰਦਨ ਦੀ ਸਕਿਨ ਤਕ ਉਤਰ ਗਈ। ਲੋਕਾਂ ਨੇ ਗੰਭੀਰ ਜ਼ਖ਼ਮੀ ਜਸਕਰਨ ਨੂੰ ਲੁਧਿਆਣਾ ਦੇ ਦੀਪ ਹਸਪਤਾਲ 'ਚ ਦਾਖ਼ਲ ਕਰਵਾਇਆ ਹੈ ਜਿੱਥ ਉਸ ਦਾ ਇਲਾਜ ਚੱਲ ਰਿਹਾ ਹੈ।
ਬੱਚੇ ਦੀ ਮਾਂ ਕਿਰਨਜੀਤ ਕੌਰ ਨੇ ਦੱਸਿਆ ਕਿ ਜਸਕਰਨ ਸਿੰਘ ਉਸ ਦਾ ਇਕਲੌਤਾ ਪੁੱਤਰ ਹੈ, ਜਦੋਂਕਿ ਉਸ ਦੀ ਇਕ ਬੇਟੀ ਵੀ ਹੈ। ਪਿਤਾ ਦੁਬਈ ਰਹਿੰਦੇ ਹਨ। ਕਿਰਨਜੀਤ ਕੌਰ ਅਨੁਸਾਰ ਐਤਵਾਰ ਦੁਪਹਿਰ ਜਸਕਰਨ ਪਿੰਡ ਦੇ ਹੀ ਮੈਡੀਕਲ ਸਟੋਰ ਤੋਂ ਦਵਾਈ ਲੈਣ ਲਈ ਸਾਈਕਲ ’ਤੇ ਜਾ ਰਿਹਾ ਸੀ। ਇਸ ਦੌਰਾਨ ਰਸਤੇ 'ਚ ਅਚਾਨਕ ਉਸ ਦੇ ਗਲ਼ੇ 'ਤੇ ਚਾਈਨਾ ਡੋਰ ਲਿਪਟ ਗਈ ਜਿਸ ਕਾਰਨ ਉਸ ਦੇ ਇਕਦਮ ਕੱਟ ਲੱਗ ਗਿਆ। ਜਸਕਰਨ ਉੱਥੇ ਹੀ ਰੁਕ ਗਿਆ। ਖੂਨ ਨਿਕਲਦਾ ਦੇਖ ਉਹ ਘਰ ਨੂੰ ਭੱਜਿਆ ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਪਹਿਲਾਂ ਮੰਡੀ ਅਹਿਮਦਗੜ੍ਹ ਦੇ ਇੱਕ ਨਿੱਜੀ ਹਸਪਤਾਲ ਲੈ ਗਏ। ਪਰ ਉਥੋਂ ਉਸ ਨੂੰ ਦੀਪ ਹਸਪਤਾਲ ਲਿਆਂਦਾ ਗਿਆ।






Comments