google-site-verification=ILda1dC6H-W6AIvmbNGGfu4HX55pqigU6f5bwsHOTeM
top of page

ਚਾਚੀ ਨਾਲ ਵਿਆਹ ਕਰਵਾਉਣ ਦੀ ਜ਼ਿੱਦ ‘ਤੇ ਅੜਿਆ ਭਤੀਜਾ, ਖ਼ਤਰਨਾਕ ਹੋਇਆ ਨਤੀਜਾ

  • Dec 10, 2023
  • 2 min read

10/12/2023

ਵਿਆਹ ਕਰਨ ਤੋਂ ਇਨਕਾਰ ਕਰਨ ਤੇ ਭਤੀਜੇ ਨੇ ਆਪਣੀ ਹੀ ਚਾਚੀ ਤੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ। ਦਰਅਸਲ ਮਾਮਲਾ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਬਹੋਦਾਪੁਰ ਥਾਣਾ ਖੇਤਰ ਦੇ ਆਨੰਦ ਨਗਰ ਇਲਾਕੇ ਦਾ ਹੈ। ਉਕਤ ਔਰਤ ਗੇਟ ‘ਚੋਂ ਲੰਘ ਰਹੀ ਸੀ ਕਿ ਕਥਿਤ ਦੋਸ਼ੀ ਅਚਾਨਕ ਉਥੇ ਆ ਗਿਆ ਅਤੇ ਉਸ ਨੂੰ ਧਮਕੀਆਂ ਦੇ ਕੇ ਅਗਵਾ ਕਰ ਲਿਆ ਅਤੇ ਚਾਕੂ ਨਾਲ ਜ਼ਖਮੀ ਕਰ ਦਿੱਤਾ।

ਜ਼ਖਮੀ ਔਰਤ ਬੇਹੋਸ਼ ਹੋ ਗਈ, ਆਸਪਾਸ ਦੇ ਲੋਕਾਂ ਨੂੰ ਆਉਂਦਾ ਦੇਖ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਸਥਾਨਕ ਲੋਕਾਂ ਨੇ ਤੁਰੰਤ ਔਰਤ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਅਤੇ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ।

ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਔਰਤ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਫਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਿਕ, ਜ਼ਖ਼ਮੀ ਔਰਤ ਨੇ ਪੁਲੀਸ ਨੂੰ ਦੱਸਿਆ ਕਿ ਮੁਲਜ਼ਮ ਉਸਦਾ ਭਤੀਜਾ ਹੈ ਅਤੇ ਉਹ ਪਿਛਲੇ ਕੁਝ ਦਿਨਾਂ ਤੋਂ ਉਸ ’ਤੇ ਵਿਆਹ ਲਈ ਦਬਾਅ ਪਾ ਰਿਹਾ ਸੀ। ਵੀਰਵਾਰ ਸ਼ਾਮ ਨੂੰ ਉਹ ਗੇਟ ਇਲਾਕੇ ‘ਚੋਂ ਲੰਘ ਰਹੀ ਸੀ ਕਿ ਅਚਾਨਕ ਦੋਸ਼ੀ ਉਥੇ ਆ ਗਿਆ ਅਤੇ ਉਸ ਨੂੰ ਚਾਕੂ ਦਿਖਾ ਕੇ ਉਸ ਨੂੰ ਅਗਵਾ ਕਰ ਲਿਆ।

ਦੋਹਾਂ ‘ਚ ਵਿਆਹ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਕੁਝ ਹੀ ਦੇਰ ‘ਚ ਦੋਸ਼ੀ ਨੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ‘ਚ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਜਾਣਕਾਰੀ ਮੁਤਾਬਕ ਜ਼ਖਮੀ ਔਰਤ ਦੀ ਉਮਰ 37 ਸਾਲ ਅਤੇ ਦੋਸ਼ੀ ਨੌਜਵਾਨ ਦੀ ਉਮਰ 29 ਸਾਲ ਹੈ। ਦੋਵੇਂ ਆਨੰਦ ਨਗਰ ਇਲਾਕੇ ‘ਚ ਰਹਿੰਦੇ ਹਨ।


ਬੇਲੋੜਾ ਪਿਆਰ ਜਾਂ ਨਾਜਾਇਜ਼ ਰਿਸ਼ਤਾ


ਪੁਲਸ ਨੇ ਦੱਸਿਆ ਕਿ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਸ਼ੀ ਨੌਜਵਾਨ ਦੇ ਜ਼ਖਮੀ ਔਰਤ ਨਾਲ ਨਾਜਾਇਜ਼ ਸਬੰਧ ਸਨ ਜਾਂ ਫਿਰ ਉਹ ਇੱਕ-ਤਰਫ਼ਾ ਪਿਆਰ ਵਿਚ ਸੀ। ਔਰਤ ਨੇ ਘਟਨਾ ਦਾ ਕਾਰਨ ਸਿਰਫ ਵਿਆਹ ਦੱਸਿਆ ਹੈ। ਪੂਰੇ ਮਾਮਲੇ ਦਾ ਪਤਾ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਲੱਗੇਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Comments


Logo-LudhianaPlusColorChange_edited.png
bottom of page