ਚੋਣ ਪ੍ਰਚਾਰ ਦੇ ਆਖਰੀ ਦਿਨ ਲੁਧਿਆਣਾ ਤੋਂ ਸੌਰਭ ਕਪੂਰ ਨੇ PM ਮੋਦੀ ਦਾ ਕੀਤਾ ਸਵਾਗਤ
- bhagattanya93
- May 31, 2024
- 1 min read
31/05/2024
ਕੱਲ੍ਹ ਪੰਜਾਬ ਵਿੱਚ ਲੋਕ ਸਭਾ ਚੋਣ ਪ੍ਰਚਾਰ ਦੇ ਆਖਰੀ ਦਿਨ ਲੁਧਿਆਣਾ ਤੋਂ ਨੌਜਵਾਨ ਆਗੂ ਅਤੇ ਏਬੀਵੀਪੀ ਦੇ ਸਾਬਕਾ ਸੂਬਾ ਸੰਗਠਨ ਮੰਤਰੀ ਸੌਰਭ ਕਪੂਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਅਤੇ ਸਵਾਗਤ ਕਰਨ ਦਾ ਮੌਕਾ ਮਿਲਿਆ। ਦਰਅਸਲ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਹੁਸ਼ਿਆਰਪੁਰ 'ਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ। ਜਿਸ ਦੌਰਾਨ ਵੱਡੀ ਗਿਣਤੀ 'ਚ ਲੋਕਾਂ ਵੱਲੋਂ ਭਾਜਪਾ ਦਾ ਸਮਰਥਨ ਵੀ ਕੀਤਾ ਗਿਆ ਤੇ ਹੁਸ਼ਿਆਰਪੁਰ 'ਚ ਸੌਰਭ ਕਪੂਰ ਵੱਲੋਂ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।






Comments