google-site-verification=ILda1dC6H-W6AIvmbNGGfu4HX55pqigU6f5bwsHOTeM
top of page

ਚੌਥੀ ਜਮਾਤ ਦੀ ਵਿਦਿਆਰਥਣ ਨਾਲ ਜਬਰ ਜਨਾਹ, ਗੁਆਂਢ 'ਚ ਰਹਿੰਦੇ ਨਾਬਾਲਗ ਲੜਕੇ ਨੇ ਦਿੱਤਾ ਸ਼ਰਮਨਾਕ ਕਾਰੇ ਨੂੰ ਅੰਜਾਮ

  • Jan 1, 2024
  • 1 min read

01/01/2024

ਥਾਣਾ ਡੇਹਲੋਂ ਅਧੀਨ ਆਉਂਦੇ ਇਲਾਕੇ 'ਚ 12 ਸਾਲਾ ਮਾਸੂਮ ਬੱਚੀ ਨਾਲ ਜਬਰ ਜਨਾਹ ਹੋਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਅਕਸਰ ਗੁਆਂਢ 'ਚ ਰਹਿਣ ਵਾਲੇ ਇਕ ਲੜਕੇ ਦੇ ਘਰ ਚਲੇ ਜਾਂਦੇ ਸਨ। ਦੋ ਦਿਨ ਪਹਿਲੋਂ ਵੀ ਕੁਝ ਅਜਿਹਾ ਹੀ ਹੋਇਆl ਕੁਝ ਹੀ ਸਮੇਂ ਬਾਅਦ ਚੌਥੀ ਜਮਾਤ 'ਚ ਪੜ੍ਹਨ ਵਾਲੀ ਉਨ੍ਹਾਂ ਦੀ 12 ਸਾਲ ਦੀ ਲੜਕੀ ਰੋਂਦੀ ਹੋਈ ਘਰ ਆਈ l ਬੱਚੀ ਨੇ ਜੋ ਕੁਝ ਦੱਸਿਆ ਉਹ ਸੁਣ ਕੇ ਪੂਰੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਸਹਿਮੀ ਹੋਈ ਲੜਕੀ ਨੇ ਦੱਸਿਆ ਕਿ ਗੁਆਂਢੀ ਲੜਕੇ ਨੇ ਉਸ ਨਾਲ ਜਬਰ ਜਨਾਹ ਕੀਤਾ ਹੈl ਲੜਕੀ ਦੇ ਪਿਤਾ ਨੇ ਇਹ ਸਾਰਾ ਮਾਮਲਾ ਥਾਣਾ ਡੇਹਲੋਂ ਦੇ ਧਿਆਨ 'ਚ ਲਿਆਂਦਾl ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਗੁਆਂਢ 'ਚ ਰਹਿਣ ਵਾਲੇ ਨਬਾਲਗ ਲੜਕੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ l ਇਸ ਮਾਮਲੇ ਵਿੱਚ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Comments


Logo-LudhianaPlusColorChange_edited.png
bottom of page