google-site-verification=ILda1dC6H-W6AIvmbNGGfu4HX55pqigU6f5bwsHOTeM
top of page

ਚੋਰਾਂ ਨੇ ਤਿੰਨ ਦੁਕਾਨਾਂ ਦੇ ਸ਼ਟਰ ਭੰਨ ਕੇ ਕੀਤੀ ਲੱਖਾਂ ਦੀ ਨਕਦੀ ਚੋਰੀ, ਪੁਲਿਸ ਵੱਲੋਂ ਜਾਂਚ ਜਾਰੀ

  • Jun 2, 2025
  • 1 min read

02/06/2025

ਮੋਗਾ ਸ਼ਹਿਰ ਦੇ ਚੌਂਕ ਸ਼ੇਖਾ ਵਾਲਾ ਵਿਖੇ ਬੀਤੀ ਰਾਤ ਚੋਰਾਂ ਨੇ ਵੱਖ-ਵੱਖ ਤਿੰਨ ਦੁਕਾਨਾਂ ਦੇ ਸ਼ਟਰ ਭੰਨ ਕੇ ਦੁਕਾਨਾਂ ਵਿੱਚੋਂ ਲੱਖਾਂ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ। ਚੋਰਾਂ ਵੱਲੋਂ ਇਸ ਵਾਰਦਾਤ ਵਿੱਚ ਕਿਸੇ ਗੱਡੀ ਦਾ ਵੀ ਪ੍ਰਯੋਗ ਕੀਤਾ ਗਿਆ ਹੈ। ਦੁਕਾਨਾਂ ਦੇ ਸ਼ਟਰਾ ਨੂੰ ਸੰਗਲਾਂ ਦਾ ਟੋਚਨ ਪਾ ਕੇ ਦੁਕਾਨਾ ਦੇ ਛੱਟਰਾਂ ਨੂੰ ਭੰਨ ਕੇ ਅੰਦਰੋਂ ਕੇਵਲ ਨਗਦੀ ਹੀ ਚੋਰੀ ਕਰਕੇ ਲੈ ਗਏ। ਜਦਕਿ ਹੋਰ ਕਿਸੇ ਸਮਾਨ ਦੇ ਚੋਰੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਸੋਮਵਾਰ ਸਵੇਰੇ ਜਦ ਦੁਕਾਨਦਾਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਸ ਦੀ ਸੂਚਨਾ ਥਾਣਾ ਸਿਟੀ ਸਾਊਥ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਘਟਨਾ ਦੀ ਜਾਣਕਾਰੀ ਲਈ ਤੇ ਆਸ ਪਾਸ ਲੱਗੇ ਸੀਸੀਟੀਵੀ ਕੈਮਰੇ ਦੀ ਚੈਕਿੰਗ ਕੀਤੀ ਤਾਂ ਕਿ ਚੋਰਾਂ ਬਾਰੇ ਕੋਈ ਸੁਰਾਗ ਮਿਲ ਸਕੇ। ਚੋਰਾਂ ਵੱਲੋਂ ਜਿਸ ਤਰ੍ਹਾਂ ਦੁਕਾਨਾਂ ਦੇ ਸ਼ਟਰ ਭੰਨੇ ਗਏ ਹਨ ਉਥੋਂ ਪਤਾ ਲੱਗਦਾ ਹੈ ਇੱਕੋ ਹੀ ਗੈਂਗ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।


Comments


Logo-LudhianaPlusColorChange_edited.png
bottom of page