google-site-verification=ILda1dC6H-W6AIvmbNGGfu4HX55pqigU6f5bwsHOTeM
top of page

'ਜੇ ਮੈਂ ਡਿੱਗੀ ਤਾਂ ਬਚਾ ਲਓਗੇ...', ਮਜ਼ਾਕ-ਮਜ਼ਾਕ 'ਚ ਚਲੀ ਗਈ ਔਰਤ ਦੀ ਜਾਨ; ਚੌਥੀ ਮੰਜ਼ਿਲ ਦੀ ਕੰਧ 'ਤੇ ਬੈਠੀ ਸੀ

  • bhagattanya93
  • Jul 20
  • 2 min read

20/07/2025

ree

ਸਾਈਬਰ ਸਿਟੀ 'ਚ ਪਤੀ ਨਾਲ ਮਜ਼ਾਕ ਕਰਦੇ-ਕਰਦੇ ਇਕ ਔਰਤ ਦੀ ਜਾਨ ਚਲੀ ਗਈ। 22 ਸਾਲਾ ਔਰਤ ਨੇ ਛੱਤ ਦੀ ਕੰਧ 'ਤੇ ਬੈਠ ਕੇ ਆਪਣੇ ਪਤੀ ਤੋਂ ਪੁੱਛਿਆ ਕਿ ਜੇ ਉਹ ਡਿੱਗੀ ਤਾਂ ਕੀ ਉਹ ਉਸਨੂੰ ਬਚਾ ਲਵੇਗਾ। ਅਗਲੇ ਹੀ ਪਲ ਸੰਤੁਲਨ ਵਿਗੜਨ ਕਾਰਨ ਉਹ ਹੇਠਾਂ ਡਿੱਗਣ ਲੱਗੀ। ਪਤੀ ਨੇ ਹੱਥ ਫੜ ਕੇ ਉਸਨੂੰ ਉੱਪਰ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਮਿੰਟਾਂ 'ਚ ਹੀ ਹੱਥ ਛੁੱਟ ਗਿਆ ਤੇ ਔਰਤ ਚੌਥੀ ਮੰਜ਼ਿਲ ਤੋਂ ਹੇਠਾਂ ਆਣ ਡਿੱਗੀ ਜਿਸ ਨਾਲ ਉਸਦੀ ਮੌਤ ਹੋ ਗਈ। ਇਹ ਦੁਖਦਾਈ ਘਟਨਾ 15 ਜੁਲਾਈ ਦੀ ਰਾਤ 10 ਵਜੇ ਡੀਐਲਐਫ ਫੇਸ ਤਿੰਨ ਵਿਚ ਵਾਪਰੀ।


ਗੁਰਗ੍ਰਾਮ 'ਚ ਕੀ ਕਰਦੇ ਸਨ ਦੋਵੇਂ ?

ਮੂਲ ਰੂਪ 'ਚ ਓਡੀਸ਼ਾ ਦੇ ਗੰਜਮ ਜ਼ਿਲ੍ਹੇ ਦੇ ਰਹਿਣ ਵਾਲੇ ਦੁਰਯੋਧਨ ਰਾਓ ਨੇ ਦੱਸਿਆ ਕਿ ਉਨ੍ਹਾਂ ਦੀ ਵਿਆਹ 30 ਮਈ 2023 ਨੂੰ ਪਾਰਵਤੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਹਾਂ ਗੁਰੂਗ੍ਰਾਮ ਆ ਗਏ ਤੇ ਡੀਐਲਐਫ ਫੇਸ ਤਿੰਨ 'ਚ ਇਕ ਫਲੈਟ 'ਚ ਰਹਿਣ ਲੱਗੇ। ਦੁਰਯੋਧਨ ਇਕ ਨਿੱਜੀ ਫਰਮ 'ਚ ਸੋਸ਼ਲ ਮੀਡੀਆ ਕੰਟੈਂਟ ਮੋਡਰੇਟਰ ਦੇ ਤੌਰ 'ਤੇ ਕੰਮ ਕਰਦੇ ਹਨ, ਜਦਕਿ ਪਾਰਵਤੀ ਇਕ ਕਾਲ ਸੈਂਟਰ 'ਚ ਐਗਜ਼ਿਕਿਊਟਿਵ ਸਨ।

ree

ਦੁਰਯੋਧਨ ਨੇ ਦੱਸਿਆ ਕਿ 15 ਜੁਲਾਈ ਦੀ ਰਾਤ ਕਰੀਬ 10 ਵਜੇ ਉਹ ਅਤੇ ਉਨ੍ਹਾਂ ਦੀ ਪਤਨੀ ਪਾਰਵਤੀ ਛੱਤ 'ਤੇ ਬੈਠੇ ਗੱਲਾਂ ਕਰ ਰਹੇ ਸਨ। ਇਸ ਦੌਰਾਨ ਅਚਾਨਕ ਮਜ਼ਾਕ-ਮਜ਼ਾਕ 'ਚ ਪਾਰਵਤੀ ਛੱਤ ਦੀ ਕੰਧ 'ਤੇ ਦੋਵੇਂ ਪਾਸੇ ਪੈਰ ਲਟਕਾ ਕੇ ਬੈਠ ਗਈ। ਪਾਰਵਤੀ ਨੇ ਮਜ਼ਾਕ-ਮਜ਼ਾਕ 'ਚ ਪੁੱਛਿਆ ਕਿ ਜੇ ਮੈਂ ਡਿੱਗ ਜਾਵਾਂ ਤਾਂ ਕੀ ਤੁਸੀਂ ਮੈਨੂੰ ਬਚਾ ਲੋਗੇ।


ਦੁਰਯੋਧਨ ਨੇ ਪਾਰਵਤੀ ਨੂੰ ਦਿੱਤੀ ਸੀ ਇਹ ਕਸਮ

ਇਸ 'ਤੇ ਦੁਰਯੋਧਨ ਤੁਰੰਤ ਉਸ ਵਲ ਵਧਿਆ ਤੇ ਉਸ ਨੂੰ ਉੱਥੋਂ ਉਤਰਨ ਲਈ ਕਿਹਾ। ਦੁਰਯੋਧਨ ਨੇ ਪਾਰਵਤੀ ਨੂੰ ਕਸਮ ਦਿੱਤੀ ਕਿ ਜੇ ਉਹ ਨਹੀਂ ਉਤਰਦੀ ਤਾਂ ਉਹ ਖਾਣਾ ਨਹੀਂ ਖਾਣਗੇ। ਇਹ ਸੁਣ ਕੇ ਪਾਰਵਤੀ ਉਤਰਨ ਦੀ ਕੋਸ਼ਿਸ਼ ਕਰਨ ਲੱਗੀ, ਤਦ ਹੀ ਉਸ ਦਾ ਸੰਤੁਲਨ ਵਿਗੜ ਗਿਆ। ਦੁਰਯੋਧਨ ਨੇ ਉਸ ਦਾ ਹੱਥ ਫੜ ਲਿਆ, ਪਰ ਔਰਤ ਹੇਠਾਂ ਲਟਕੀ ਹੋਈ ਸੀ।


ਦੋਹਾਂ ਨੇ ਮਦਦ ਲਈ ਚੀਕਾਂ ਮਾਰੀਆਂ, ਪਰ ਉਸ ਸਮੇਂ ਕੋਈ ਵੀ ਵਿਅਕਤੀ ਆਸਪਾਸ ਨਹੀਂ ਸੀ। ਕੁਝ ਮਿੰਟਾਂ ਬਾਅਦ ਹੱਥ ਦੀ ਪਕੜ ਛੁੱਟ ਗਈ ਤੇ ਪਾਰਵਤੀ ਚੌਥੀ ਮੰਜ਼ਿਲ ਤੋਂ ਹੇਠਾਂ ਜ਼ਮੀਨ 'ਤੇ ਜਾ ਡਿੱਗੀ। ਇਸ ਤੋਂ ਬਾਅਦ ਔਰਤ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਇੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ree

ਦੁਰਯੋਧਨ ਦੇ ਹੱਥਾਂ ਤੇ ਛਾਤੀ 'ਤੇ ਸੱਟ ਦੇ ਨਿਸ਼ਾਨ


ਡੀਐਲਐਫ ਫੇਸ ਤਿੰਨ ਪੁਲਿਸ ਸਟੇਸ਼ਨ ਦੇ ਜਾਂਚ ਅਧਿਕਾਰੀ ਰਜਤ ਰਾਓ ਨੇ ਦੱਸਿਆ ਕਿ ਇਹ ਇਕ ਦਰਦਨਾਕ ਹਾਦਸਾ ਹੈ। ਇਸ ਵਿਚ ਕਿਸੇ ਦੀ ਕੋਈ ਗਲਤੀ ਸਾਹਮਣੇ ਨਹੀਂ ਆਈ। ਪਾਰਵਤੀ ਦੇ ਪਰਿਵਾਰ ਨੇ ਵੀ ਕੋਈ ਸ਼ਿਕਾਇਤ ਨਹੀਂ ਦਿੱਤੀ।


ਦੁਰਯੋਧਨ ਦੇ ਹੱਥਾਂ ਤੇ ਛਾਤੀ 'ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ਨੇ ਪਾਰਵਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਸ਼ੁੱਕਰਵਾਰ ਨੂੰ ਪਾਰਵਤੀ ਦੇ ਸਰੀਰ ਨੂੰ ਪੋਸਟਮਾਰਟਮ ਦੇ ਬਾਅਦ ਪਰਿਵਾਰ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ।

Comments


Logo-LudhianaPlusColorChange_edited.png
bottom of page