ਜ਼ੀਰਕਪੁਰ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ
- Nov 1, 2023
- 1 min read
1 ਨਵੰਬਰ

ਜ਼ੀਰਕਪੁਰ ਦੇ ਬਲਟਾਣਾ ਵਿੱਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲੇ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਇੱਕ ਹੋਟਲ ਵਿੱਚ 3-4 ਗੈਂਗਸਟਰਾਂ ਦੇ ਲੁਕੇ ਹੋਣ ਦੀ ਚਰਚਾ ਚੱਲ ਰਹੀ ਹੈ। ਗੈਂਗਸਟਰਾਂ ਨੂੰ ਫੜਨ ਗਈ ਪੁਲਿਸ ਉਤੇ ਫਾਇਰਿੰਗ ਕਰਨ ਮਗਰੋਂ ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਫਾਇਰਿੰਗ ਕੀਤੀ।

ਇਸ ਦੌਰਾਨ ਪੁਲਿਸ ਨੇ ਅਰਸ਼ ਡੱਲਾ ਦੇ ਸਾਥੀ ਕਾਬੂ ਕੀਤੇ ਹਨ। ਸਟੇਟ ਸਪੈਸ਼ਲ ਸੈਲ ਮੁਹਾਲੀ ਨੇ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ।






Comments