google-site-verification=ILda1dC6H-W6AIvmbNGGfu4HX55pqigU6f5bwsHOTeM
top of page

ਜਬ+ਰ ਜਨਾ+ਹ ਪਿੱਛੋਂ ਮਾਸੂਮ ਦੀ ਹੱਤਿਆ ਕਰਨ ਵਾਲਾ 19 ਦਿਨਾਂ ਬਾਅਦ ਨੇਪਾਲ ਦੀ ਹੱਦ ਨੇੜਿਓਂ ਕਾਬੂ

  • Jan 17, 2024
  • 1 min read

17/01/2024

ਨਾਨਕੇ ਆਈ ਮਾਸੂਮ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਉਸਦੀ ਬੇਰਹਿਮੀ ਨਾਲ ਹੱਤਿਆ ਕਰ ਕੇ ਫਰਾਰ ਹੋ ਗਏ ਮੁਲਜ਼ਮ ਨੂੰ ਲੁਧਿਆਣਾ ਪੁਲਿਸ ਨੇ 19 ਦਿਨਾਂ ਬਾਅਦ ਗ੍ਰਿਫਤਾਰ ਕਰ ਲਿਆl ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਮੁਲਜ਼ਮ ਸੋਨੂੰ ਨੂੰ ਭਾਰਤ-ਨੇਪਾਲ ਦੀ ਹੱਦ ਤੋਂ ਹਿਰਾਸਤ 'ਚ ਲਿਆ ਹੈ। ਥਾਣਾ ਡਾਬਾ ਦੀ ਪੁਲਿਸ ਇਸ ਮਾਮਲੇ ਵਿੱਚ ਮੁਲਜ਼ਮ ਕੋਲੋਂ ਵਧੇਰੇ ਪੁੱਛਗਿੱਛ ਕਰਨ ਵਿੱਚ ਜੁਟ ਗਈ ਹੈ।


ਮੁਲਜ਼ਮ ਦੀ ਗ੍ਰਿਫਤਾਰੀ ਲਈ 2 ਲੱਖ ਰੁਪਏ ਦਾ ਰੱਖਿਆ ਸੀ ਇਨਾਮ

ਮਾਸੂਮ ਬੱਚੀ ਨਾਲ ਹੈਵਾਨੀਅਤ ਹੋਣ ਤੋਂ ਬਾਅਦ ਇਲਾਕੇ ਦੇ ਲੋਕ ਮੁਲਜ਼ਮ ਦੀ ਗ੍ਰਿਫਤਾਰੀ ਲਈ ਪੁਲਿਸ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ l ਕਈ ਦਿਨਾਂ ਤਕ ਜਦ ਮੁਲਜ਼ਮ ਬਾਰੇ ਪਤਾ ਨਾ ਲੱਗਿਆ ਤਾਂ ਪੁਲਿਸ ਨੇ ਇਸ ਸਬੰਧੀ ਮੋਸਟ ਵਾਂਟਡ ਦੇ ਪੋਸਟਰ ਜਾਰੀ ਕਰਦਿਆਂ ਮੁਲਜ਼ਮ ਦੀ ਸੂਚਨਾ ਦੇਣ ਵਾਲੇ ਵਿਅਕਤੀ ਨੂੰ 2 ਲੱਖ ਰੁਪਏ ਦਾ ਇਨਾਮ ਦੇਣ ਦੀ ਘੋਸ਼ਣਾ ਵੀ ਕੀਤੀ ਸੀ।

Comments


Logo-LudhianaPlusColorChange_edited.png
bottom of page