ਜਲੰਧਰ : ਨੈਸ਼ਨਲ ਹਾਈਵੇ 'ਤੇ ਵਾਪਰਿਆ ਭਿਆ.ਨਕ ਹਾ.ਦਸਾ, ਉੱਡੇ ਗੱਡੀ ਦੀ ਖਰ.ਪੱਚੇ; 5 ਲੋਕ ਜ਼ਖ਼.ਮੀ
- bhagattanya93
- Nov 24
- 1 min read
24/11/2025

ਫਿਲੌਰ ਨੈਸ਼ਨਲ ਹਾਈਵੇ ’ਤੇ ਆਰਮੀ ਗਰਾਊਂਡ ਦੇ ਸਾਹਮਣੇ ਐਤਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਪੰਜ ਲੋਕ ਜ਼ਖ਼ਮੀ ਹੋ ਗਏ। ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਲੁਧਿਆਣਾ ਵੱਲ ਆ ਰਹੇ ਸਨ, ਜਦੋਂ ਇੱਕ ਅਣਪਛਾਤੇ ਵਾਹਨ ਨੇ ਉਨ੍ਹਾਂ ਦੀ ਗੱਡੀ ਨੂੰ ਅਚਾਨਕ ਟੱਕਰ ਮਾਰੀ। ਟੱਕਰ ਇਤਨੀ ਜ਼ੋਰਦਾਰ ਸੀ ਕਿ ਗੱਡੀ ਡਿਵਾਈਡਰ ਟੱਪ ਕੇ ਦੂਜੀ ਸਾਈਡ ਜਾ ਟਕਰਾਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਹੋ ਗਈ।
ਸੂਚਨਾ ਮਿਲਦੇ ਹੀ ਐਸਐਸਐਫ ਟੀਮ ਦੇ ਇੰਚਾਰਜ ਥਾਣੇਦਾਰ ਜਸਵਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ। ਟੀਮ ਨੇ ਦੇਖਿਆ ਕਿ ਗੱਡੀ ਦਾ ਅੱਗਾ ਹਿੱਸਾ ਪੂਰੀ ਤਰ੍ਹਾਂ ਚੱਕਨਾ-ਚੂਰ ਹੋ ਚੁੱਕਾ ਸੀ। ਜ਼ਖ਼ਮੀ ਲੋਕਾਂ ਦੀ ਪਛਾਣ ਪ੍ਰਭਜੋਤ ਸਿੰਘ ਪੁੱਤਰ ਜਗਜੀਤ ਸਿੰਘ, ਹਰਜੋਤ ਸਿੰਘ ਪੁੱਤਰ ਜਗਜੀਤ ਸਿੰਘ, ਜਗਜੀਤ ਸਿੰਘ ਪੁੱਤਰ ਖਜਾਨਾ ਸਿੰਘ (ਫੀਲਡਗੰਜ ਲੁਧਿਆਣਾ), ਵਿਜੈ ਪੁੱਤਰ ਸੋਮਪਾਲ (ਵਾਸੀ ਦਰੇਸੀ ਲੁਧਿਆਣਾ) ਅਤੇ ਯਸ ਮਲਹੋਤਰਾ ਪੁੱਤਰ ਹਰੀਓਮ (ਵਾਸੀ ਹੈਬੋਵਾਲ, ਲੁਧਿਆਣਾ) ਵਜੋਂ ਹੋਈ। ਐਸਐਸਐਫ ਟੀਮ ਨੇ ਸਾਰੇ ਜ਼ਖ਼ਮੀਆਂ ਨੂੰ ਤੁਰੰਤ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਵਿੱਚ ਦਾਖਲ ਕਰਵਾਇਆ।
ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਨੁਕਸਾਨੀ ਹੋਈ ਗੱਡੀ ਨੂੰ ਟਰੈਕਟਰ–ਟਰਾਲੀ ਦੀ ਮੱਦਦ ਨਾਲ ਸਾਈਡ ਤੇ ਲਗਵਾਉਂਦੇ ਹੋਇਆ ਹਾਈਵੇ ’ਤੇ ਟਰੈਫਿਕ ਨੂੰ ਦੁਬਾਰਾ ਸੁਚਾਰੂ ਕੀਤਾ ਗਿਆ। ਹਾਦਸੇ ਬਾਰੇ ਥਾਣਾ ਫਿਲੌਰ ਦੇ ਮੁਨਸ਼ੀ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ। ਹਾਦਸੇ ਦੇ ਕਾਰਨ ਅਤੇ ਅਣਪਛਾਤੇ ਵਾਹਨ ਦੀ ਪਛਾਣ ਲਈ ਪੁਲਿਸ ਵੱਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।





Comments