ਜਲੰਧਰ 'ਚ ਨਾਨਾ-ਨਾਨੀ ਨੇ ਆਪਣੀ ਹੀ 6 ਮਹੀਨੇ ਦੀ ਧੋਤੀ ਦਾ ਗਲਾ ਘੁੱਟ ਕੇ ਕੀਤਾ ਕਤਲ
- Ludhiana Plus
- Aug 17
- 2 min read
Updated: Aug 18
17/08/2025

ਅੱਜ ਕਲ ਹਰ ਰਿਸ਼ਤਾ ਤਾਰ ਤਾਰ ਹੁੰਦਾ ਨਜ਼ਰ ਆ ਰਿਹਾ ਹੈ, ਆਪਣੇ ਰਿਸ਼ਤੇ ਹੀ ਖੂਨ ਦੇ ਪਿਆਸੇ ਹੁੰਦੇ ਜਾ ਰਹੇ ਹਨ। ਇਹੋ ਜਿਹੀ ਇਕ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਥਾਣਾ ਭੋਗਪੁਰ ਦੇ ਪਿੰਡ ਡੱਲਾ ਵਿੱਚ ਛੇ ਮਹੀਨੇ ਦੀ ਮਾਸੂਮ ਬੱਚੀ ਅਲੀਜਾ ਦਾ ਕਤਲ ਉਸਦੇ ਨਾਨਾ-ਨਾਨੀ ਨੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕੁੜੀ ਆਪਣੀ ਮਾਂ ਤੋਂ ਬਿਨਾਂ ਲਗਾਤਾਰ ਰੋਂਦੀ ਰਹਿੰਦੀ ਸੀ ਤੇ ਉਨ੍ਹਾਂ ਨੂੰ ਉਸਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਸੀ। ਇਸ ਦਰਦਨਾਕ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਜਾਣਕਾਰੀ ਅਨੁਸਾਰ, ਮ੍ਰਿਤਕ ਕੁੜੀ ਦੀ ਮਾਂ ਮਨਿੰਦਰ ਕੌਰ ਦਾ ਇਹ ਤੀਜਾ ਵਿਆਹ ਸੀ। ਉਸਦਾ ਪਹਿਲਾਂ ਹੀ ਤਿੰਨ ਵਾਰ ਵਿਆਹ ਹੋ ਚੁੱਕਾ ਸੀ ਪਰ ਕੋਈ ਵੀ ਰਿਸ਼ਤਾ ਸਥਾਈ ਨਹੀਂ ਰਹਿ ਸਕਿਆ। ਇਸ ਦੌਰਾਨ, ਉਸਦਾ ਇੱਕ ਪ੍ਰੇਮੀ ਸੀ, ਜਿਸ ਨਾਲ ਉਹ ਘਰ ਛੱਡ ਕੇ ਚਲੀ ਗਈ। ਰੱਖੜੀ ਦੇ ਮੌਕੇ 'ਤੇ ਮਨਿੰਦਰ ਕੌਰ ਆਪਣੇ ਨਾਨਕੇ ਪਿੰਡ ਡੱਲਾ ਵਾਪਸ ਆ ਗਈ ਪਰ ਇਸ ਦੌਰਾਨ ਉਹ ਆਪਣੀ ਛੇ ਮਹੀਨੇ ਦੀ ਬੱਚੀ ਅਲੀਜਾ ਨੂੰ ਉਸਦੇ ਨਾਨਾ-ਨਾਨੀ ਕੋਲ ਛੱਡ ਕੇ ਆਪਣੇ ਪ੍ਰੇਮੀ ਕੋਲ ਚਲੀ ਗਈ। ਜਦੋਂ ਕੁੜੀ ਨੂੰ ਘਰ ਵਿੱਚ ਆਪਣੀ ਮਾਂ ਦਾ ਪਰਛਾਵਾਂ ਨਹੀਂ ਮਿਲਿਆ, ਤਾਂ ਉਹ ਦਿਨ-ਰਾਤ ਰੋਂਦੀ ਰਹੀ। ਨਾਨਾ-ਨਾਨੀ ਨੇ ਉਸਨੂੰ ਸ਼ਾਂਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਕੁੜੀ ਆਪਣੀ ਮਾਂ ਤੋਂ ਬਿਨਾਂ ਚੁੱਪ ਨਹੀਂ ਰਹੀ। ਹੌਲੀ-ਹੌਲੀ ਉਨ੍ਹਾਂ ਦਾ ਸਬਰ ਟੁੱਟਣ ਲੱਗਾ ਤੇ ਇਸ ਦੌਰਾਨ ਉਨ੍ਹਾਂ ਨੇ ਅਜਿਹਾ ਭਿਆਨਕ ਕਦਮ ਚੁੱਕਿਆ ਜਿਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।
ਦੋਸ਼ ਹੈ ਕਿ ਨਾਨਾ ਤਰਸੇਮ ਸਿੰਘ ਅਤੇ ਨਾਨੀ ਦਿਲਜੀਤ ਕੌਰ ਨੇ ਬੱਚੀ ਅਲੀਜ਼ਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਉਸਦੀ ਲਾਸ਼ ਟਾਂਡਾ ਨੇੜੇ ਇੱਕ ਹਾਈਵੇਅ ਦੇ ਇੱਕ ਪੁਲੀ ਹੇਠ ਸੁੱਟ ਦਿੱਤੀ। ਜਦੋਂ ਬੱਚੀ ਅਚਾਨਕ ਲਾਪਤਾ ਹੋ ਗਈ ਤਾਂ ਪਿਤਾ ਸੁਲਿੰਦਰ ਕੁਮਾਰ ਨੇ 13 ਅਗਸਤ ਨੂੰ ਪਤਨੀ ਮਨਿੰਦਰ ਕੌਰ ਅਤੇ ਸੱਸ ਦਿਲਜੀਤ ਕੌਰ ਖ਼ਿਲਾਫ਼ ਥਾਣਾ ਭੋਗਪੁਰ ਵਿੱਚ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਪਤਨੀ ਅਤੇ ਉਸ ਦੇ ਮਾਤਾ-ਪਿਤਾ ਬੱਚੇ ਨੂੰ ਕਿਤੇ ਲੁਕਾ ਰਹੇ ਸਨ।





Comments