ਜਲੰਧਰ-ਅੰਮ੍ਰਿਤਸਰ ਰੋਡ 'ਤੇ ਭਿਆਨਕ ਹਾਦਸੇ 'ਚ ਨਵ-ਵਿਆਹੁਤਾ ਸਮੇਤ 3 ਦੀ ਮੌ+ਤ, ਹਫ਼ਤਾ ਪਹਿਲਾਂ ਹੋਇਆ ਸੀ ਵਿਆਹ
- Jan 15, 2024
- 1 min read
15/01/2024
ਜਲੰਧਰ-ਅੰਮ੍ਰਿਤਸਰ ਮਾਰਗ 'ਤੇ ਪੈਂਦੇ ਬੱਲ ਹਸਪਤਾਲ ਦੇ ਬਿਲਕੁਲ ਸਾਹਮਣੇ ਸੋਮਵਾਰ ਦੁਪਹਿਰ ਹੋਏ ਭਿਆਨਕ ਹਾਦਸੇ 'ਚ ਨਵ-ਵਿਆਹੁਤਾ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪਤੀ ਤੇ ਸੱਸ ਨੂੰ ਵਿਦੇਸ਼ ਜਾਣ ਲਈ ਹਵਾਈ ਅੱਡੇ ਛੱਡਣ ਤੋਂ ਬਾਅਦ ਵਾਪਸ ਸਮੇਂ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਤਿੰਨਾਂ ਕਾਰ ਸਵਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਲਾਸ਼ਾਂ ਕਾਰ ਕੱਟ ਕੇ ਬਾਹਰ ਕੱਢੀਆਂ ਗਈਆਂ। ਨਵੀਂ ਕਾਰ ਅੱਗੇ ਖੜ੍ਹੀ ਟਰਾਲੀ 'ਚ ਵੱਜ ਕੇ ਚਕਨਾਚੂਰ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਨਵ-ਵਿਆਹੁਤਾ ਪਟਿਆਲਾ ਦੀ ਰਹਿਣ ਵਾਲੀ ਹੈ ਤੇ ਜਲੰਧਰ ਵਿਆਹ ਹੋਇਆ ਸੀ। ਕੁੜੀ ਨੇ ਵੀ ਕਾਗਜ਼ੀ ਕਾਰਵਾਈ ਤੋਂ ਬਾਅਦ ਅਮਰੀਕਾ ਜਾਣਾ ਸੀ। ਕਾਰ 'ਚ ਉਸ ਨਾਲ ਮਾਸੀ ਸੱਸ ਤੇ ਉਸ ਦਾ ਘਰਵਾਲਾ ਮੋਹਨ ਸਿੰਘ ਮੌਜੂਦ ਸਨ ਤੇ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।






Comments