ਜਲੰਧਰ ਦੇ KulhadPizza ਵਾਲਿਆਂ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਕੀਤਾ ਕੇਸ ਦਰਜ, ਲੜਕੀ ਗ੍ਰਿਫਤਾਰ
- bhagattanya93
- Sep 21, 2023
- 1 min read
ਜਲੰਧਰ 21 ਸਤੰਬਰ

ਬੁੱਧਵਾਰ ਨੂੰ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ I ਅਸ਼ਲੀਲ ਵੀਡੀਓ ਵਿੱਚ ਮੁੰਡਾ ਕੁੜੀ ਜਲੰਧਰ ਦੇ ਮਸ਼ਹੂਰ ਕੁੱਲੜ ਪੀਜ਼ਾ ਵਾਲਾ ਸਹਿਜ ਅਰੋੜਾ ਅਤੇ ਉਸਦੇ ਪਤਨੀ ਦੱਸੇ ਜਾ ਰਹੇ I ਵੀਡੀਓ ਸੋਸ਼ਲ ਮੀਡਿਆ ਤੇ ਅੱਗ ਵਾਂਗ ਫੇਲ ਗਈ ਸੀ I ਸ਼ਾਮ ਨੂੰ ਸਹਿਜ ਅਰੋੜਾ ਨੇ ਵੀਡੀਓ ਪਾ ਕੇ ਸਫਾਈ ਦਿੱਤੀ ਕਿ ਉਹਨਾਂ ਦਾ ਨਾਮ ਲੈ ਕੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਜੱਦੋਂ ਕਿ ਇਹ ਵੀਡੀਓ ਉਹਨਾਂ ਦੀ ਨਹੀਂ ਹੈ ਅਤੇ ਕਿਸੇ ਸ਼ਰਾਰਤੀ ਅੰਸਰ ਨੇ ਵੀਡੀਓ ਦੀ ਐਡੀਟਿੰਗ ਕੀਤੀ ਹੋਈ ਹੈ I

ਸਹਿਜ ਅਰੋੜਾ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਅਤੇ ਕਿਹਾ ਕਿ ਲੋਕ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਖਿਲਾਫ ਉਹ ਪੁਲਿਸ ਕਾਰਵਾਈ ਕਰਵਾਉਣਗੇ I ਦੇਰ ਸ਼ਾਮ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 4 ਵਿਖੇ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ I ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਲੜਕੀ ਦੀ ਗ੍ਰਿਫਤਾਰੀ ਵੀ ਹੋਈ ਹੈ I ਸੂਤਰਾਂ ਅਨੁਸਾਰ ਦੋਸ਼ੀ ਨੇ ਸਹਿਜ ਅਰੋੜਾ ਨੂੰ ਵੀਡੀਓ ਵਾਇਰਲ ਦੀ ਧਮਕੀ ਦੇਕੇ ਪੈਸਿਆਂ ਦੀ ਮੰਗ ਕੀਤੀ ਸੀ I ਪਰ ਅਜੇ ਤੱਕ ਇਹ ਸਾਬਿਤ ਨਹੀਂ ਹੋ ਸਕਿਆ ਕਿ ਵੀਡੀਓ ਅਸਲੀ ਹੈ ਜਾ ਨਕਲੀ I
Comments