ਟਰੱਕ ਹੇਠਾਂ ਜਾ ਵੜੀ ਕਾਰ, ਇਕ ਦੀ ਮੌ+ਤ, ਚਾਰ ਜ਼ਖ਼+ਮੀ, ਪੰਜਾਬ ਪਰਤ ਰਿਹਾ ਸੀ ਪਰਿਵਾਰ
- Ludhiana Plus
- Jan 5
- 2 min read
05/01/2025

ਧੁੰਦ ਕਾਰਨ ਐੱਨਐੱਚ-44 ’ਤੇ ਬੀਸਵਾਂ ਮੀਲ ਨੇੜੇ ਇਕ ਕਾਰ ਟਰੱਕ ਹੇਠਾਂ ਜਾ ਵੜੀ। ਹਾਦਸੇ ’ਚ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਚਾਰ ਔਰਤਾਂ ਜ਼ਖਮੀ ਹੋ ਗਈਆਂ। ਪੰਜਾਬ ਦੇ ਕੀਰਤਪੁਰ ਤੋਂ ਇਕ ਪਰਿਵਾਰ ਕਾਰ ਰਾਹੀਂ ਦਿੱਲੀ ਜਾ ਰਹੀ ਸੀ। ਧੁੰਦ ਕਾਰਨ ਕਾਰ ਖੜ੍ਹੇ ਟਰੱਕ ’ਚ ਜਾ ਵੜੀ। ਇਸ ਦੌਰਾਨ ਚਾਲਕ ਕਾਰ ’ਚ ਹੀ ਫਸ ਗਿਆ। ਪੁਲਿਸ ਨੇ ਬਹੁਤ ਮੁਸ਼ੱਕਤ ਤੋਂ ਬਾਅਦ ਚਾਲਕ ਨੂੰ ਕਾਰ ’ਚੋਂ ਕੱਢਿਆ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਗਈ ਹੈ। ਥਾਣਾ ਰਾਈ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਵੀਂ ਦਿੱਲੀ ਦੇ ਕਿ੍ਸ਼ਨ ਨਗਰ ਦੇ ਡਬਲਯੂਜ਼ੈੱਡ-7ਡੀ ਦੇ ਰਹਿਣ ਵਾਲੇ ਗੁਰਮੀਤ ਸਿੰਘ ਆਪਣੇ ਪਰਿਵਾਰ ਨਾਲ ਪੰਜਾਬ ਦੇ ਕੀਰਤਪੁਰ ਤੋਂ ਦਿੱਲੀ ਪਰਤ ਰਹੇ ਸਨ। ਕਾਰ ਨੂੰ ਉਨ੍ਹਾਂ ਦਾ ਚਾਲਕ ਨਾਰਥਦਿੱਲੀ ਦੇ ਨਿਲੋਠੀ ਦੀ ਟੀਚਰ ਵਿਹਾਰ ਦਾ ਰਹਿਣ ਵਾਲਾ ਹਰਜੀਤ ਸਿੰਘ ਚਲਾ ਰਿਹਾ ਸੀ। ਜਦੋਂ ਉਹ ਹਾਈਵੇ ’ਤੇ ਲੇਨ ਨੰਬਰ 1 ’ਤੇ ਬੀਸਵਾਂ ਮੀਲ ਨੇ਼ੜੇ ਪੁੱਜੇ ਤਾਂ ਸੜਕ ’ਤੇ ਖੜ੍ਹੇ ਟਰੱਕ ਦੇ ਹੇਠਾਂ ਕਾਰ ਜਾ ਵੜੀ। ਹਾਦਸੇ ’ਚ ਚਾਲਕ ਹਰਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਪਰਿਵਾਰ ਦੀ ਔਰਤਾਂ ਗੁਰਪ੍ਰੀਤ ਕੌਰ, ਮਨੀਵ ਕੌਰ, ਹਰਵਿੰਦਰ ਕੌਰ ਅਤੇ ਬਲਜੀਤ ਕੌਰ ਜ਼ਖ਼ਮੀ ਹੋ ਗਈਆਂ।
ਸੂਚਨਾ ਤੋਂ ਬਾਅਦ ਮੌਕੇ ’ਤੇ ਪੁੱਜੀ ਥਾਣਾ ਰਾਈ ਪੁਲਿਸ ਨੇ ਕਾਰ ’ਚ ਫਸੇ ਚਾਲਕ ਨੂੰ ਬਾਹਰ ਕੱਢਿਆ। ਜ਼ਖਮੀ ਔਰਤਾਂ ਨੂੰ ਇਲਾਜ ਅਤੇ ਮਿ੍ਤਕ ਚਾਲਕ ਦੀ ਲਾਸ਼ ਨੂੰ ਪੋਸਟਮਾਰਮਟ ਦੇ ਲਈ ਸਿਵਲ ਹਸਪਤਾਲ ਭੇਜਿਆ ਗਿਆ।
ਔਰਤਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਜਦਕਿ ਮਿ੍ਤਕ ਚਾਲਕ ਦੀ ਲਾਸ਼ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ ਗਈ। ਕਾਰ ਮਾਲਕ ਗੁਰਮੀਤ ਦੀ ਸ਼ਿਕਾਇਤ ’ਤੇ ਪੁਲਿਸ ਨੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਟਰੱਕ ਚਾਲਕ ਦੀ ਲਾਪਰਵਾਹੀ ਕਾਰਨ ਗਈ ਜਾਨ
ਕਾਰ ਮਾਲਕ ਗੁਰਮੀਤ ਨੇ ਪੁਲਿਸ ਨੂੰ ਦੱਸਿਆ ਕਿ ਟਰੱਕ ਚਾਲਕ ਦੀ ਲਾਪਰਵਾਹੀ ਕਾਰਨ ਹਾਦਸਾ ਹੋਇਆ। ਐੱਚਆਰ ਨੰਬਰ ਦੇ 12 ਟਾਇਰੀ ਟਰੱਕ ਨੂੰ ਸੜਕ ’ਤੇ ਖੜ੍ਹਾ ਕੀਤਾ ਗਿਆ ਸੀ ਜਿਸ ਦੇ ਪਿੱਛੇ ਕੋਈ ਰਿਫਲੈਕਟਰ ਜਾਂ ਇੰਡੀਕੇਟਰ ਨਹੀਂ ਸਨ। ਧੁੰਦ ਕਾਰਨ ਕਾਰ ਚਾਲਕ ਨੂੰ ਟਰੱਕ ਦਿਖਾਈ ਨਹੀਂ ਦਿੱਤਾ। ਇਸ ਕਾਰਨ ਕਾਰ ਟਰੱਕ ਦੇ ਹੇਠਾਂ ਜਾ ਵੜੀ।





Comments