ਠੰਢ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ
- bhagattanya93
- Feb 4, 2024
- 1 min read
04/02/2024
ਸ਼ਹਿਰ ਅੰਦਰ ਇਕ ਸਾਧੂ ਸਮੇਤ ਦੋ ਵਿਅਕਤੀਆਂ ਦੀ ਠੰਢ ਲੱਗਣ ਕਾਰਨ ਮੌਤ ਹੋ ਗਈ। ਸਹਾਰਾ ਸੰਸਥਾ ਦੇ ਵਰਕਰਾਂ ਨੇ ਲਾਸ਼ਾਂ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਪਹੁੰਚਾਈਆਂ। ਜਾਣਕਾਰੀ ਅਨੁਸਾਰ ਲੰਘੀ ਰਾਤ ਰੇਲਵੇ ਸਟੇਸ਼ਨ ਦੇ ਵੇਟਿੰਗ ਰੂਮ ਵਿਚ ਠੰਢ ਲੱਗਣ ਕਾਰਨ ਇਕ ਬਜ਼ੁਰਗ ਸਾਧੂ ਦੀ ਮੌਤ ਹੋ ਗਈ ਤੇ ਇਕ ਹੋਰ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ ਹੋ ਗਈ।
ਸਹਾਰਾ ਵਰਕਰਾਂ ਅਨੁਸਾਰ ਉਕਤ ਨੌਜਵਾਨ ਦੀ ਮੌਤ ਜ਼ਿਆਦਾ ਠੰਢ ਲੱਗਣ ਕਾਰਨ ਹੋਈ ਜਾਪਦੀ ਹੈ। ਮ੍ਰਿਤਕਾਂ ਕੋਲੋਂ ਪਛਾਣ ਸਬੰਧੀ ਕੋਈ ਦਸਤਾਵੇਜ਼ ਨਹੀਂ ਮਿਲੇ। ਜੀਆਰਪੀ ਪੁਲਿਸ ਦੀ ਮਦਦ ਨਾਲ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਕੇ ਉਸ ਦੀ ਪਛਾਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ।
Comments