Gold ਦੀ ਕੀਮਤ ’ਚ ਆਈ ਗਿਰਾਵਟ, ਜਾਣੋ ਕਿੰਨੀ ਹੈ ਅੱਜ ਸੋਨੇ ਦੀ ਕੀਮਤ?
- bhagattanya93
- May 26
- 1 min read
26/05/2025

ਸੋਮਵਾਰ ਨੂੰ ਸੋਨੇ ਦੀ ਕੀਮਤ (Gold Price Today) ’ਚ ਹਲਕੀ ਗਿਰਾਵਟ ਦੇਖੀ ਗਈ ਹੈ। ਨਿਵੇਸ਼ਕਾਂ ਨੂੰ ਅੱਜ ਕੁਝ ਥੋੜ੍ਹੀ ਰਾਹਤ ਮਿਲੀ ਹੈ। ਬੀਤੇ ਦਿਨੀਂ ਸੋਨੇ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਸਨ। MCX ((Multi Commodity Exchange) ’ਚ 10 ਗ੍ਰਾਮ ਸੋਨੇ ਦੇ ਭਾਅ ’ਚ ਸਵੇਰੇ 10:09 ਵਜੇ ਗਿਰਾਵਟ ਦਰਜ ਕੀਤੀ ਗਈ ਹੈ।
Gold Price Today : ਕਿੰਨੀ ਹੈ ਅੱਜ ਸੋਨੇ ਦੀ ਕੀਮਤ ਅੱਜ 26 ਮਈ ਨੂੰ ਸਵੇਰੇ 10:11 ਵਜੇ 10 ਗ੍ਰਾਮ ਸੋਨੇ ਦੀ ਕੀਮਤ 96,001 ਰੁਪਏ ਹੈ। ਹੁਣ ਤੱਕ ਸੋਨੇ ਦੇ ਭਾਅ ਨੇ 95,865 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਕੇ ਨੀਵਾਂ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ 96,101 ਰੁਪਏ ਪ੍ਰਤੀ 10 ਗ੍ਰਾਮ ਪੁੱਜ ਕੇ ਹੁਣ ਤੱਕ ਦਾ ਉੱਚਾ ਰਿਕਾਰਡ ਬਣਾਇਆ ਹੈ।

Silver Price Today : ਚਾਂਦੀ ਦੇ ਭਾਅ ਵਿਚ ਵੀ ਆਈ ਗਿਰਾਵਟ
26 ਮਈ, ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ਦੇ ਨਾਲ-ਨਾਲ ਚਾਂਦੀ ਦੀ ਕੀਮਤ ਵਿਚ ਵੀ ਗਿਰਾਵਟ ਆਈ ਹੈ। MCX ਸਵੇਰੇ 10:18 ਵਜੇ ਚਾਂਦੀ ਦਾ ਭਾਅ 97,878 ਰੁਪਏ ਪ੍ਰਤੀ ਕਿਲੋ ਚਲ ਰਿਹਾ ਹੈ।ਚਾਂਦੀ ਨੇ ਹੁਣ ਤੱਕ 97,877 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਕੇ ਨੀਵਾਂ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ 98,300 ਪ੍ਰਤੀ ਕਿਲੋ ਹੁਣ ਤੱਕ ਦਾ ਉੱਚਾ ਰਿਕਾਰਡ ਹੈ।





Comments