ਨਿਹੰਗ ਦੇ ਭੇਸ ’ਚ ਆ ਕੇ Ranjit Avenue ’ਚ ਕੀਤੀ ਗੁੰਡਾ+ਗਰਦੀ, ਕੈਫੇ ’ਚ ਕੰਮ ਕਰਨ ਵਾਲੇ ਨੌਜਵਾਨ ਦੀ ਕੀਤੀ ਬੁਰੀ ਤਰ੍ਹਾਂ ਕੁੱਟ+ਮਾਰ
- bhagattanya93
- Mar 26
- 2 min read
26/03/2025

ਰਣਜੀਤ ਐਵੇਨਿਊ ਵਿਖੇ ਸਥਿਤ ਇਕ ਕੈਫੇ ਦੇ ਮੈਨੇਜਰ ਨੂੰ ਨਿਹੰਗਾਂ ਦੇ ਪਹਿਰਾਵੇ ’ਚ ਆਏ ਲੋਕਾਂ ਨੇ ਕੁਝ ਦਿਨ ਪਹਿਲਾਂ ਘੜੀਸ ਕੇ ਬੁਰੀ ਤਰ੍ਹਾਂ ਕੁੱਟਿਆ ਸੀ।ਅੰਮ੍ਰਿਤਸਰ ’ਚ ਘਟਨਾ ਦੌਰਾਨ ਮੈਨੇਜਰ ਦੀ ਹਾਲਤ ਵਿਗੜ ਗਈ ਤੇ ਉਹ ਨਿਹੰਗਾਂ ਦੇ ਪਹਿਰਾਵੇ ’ਚ ਆਏ ਲੋਕਾਂ, ਜੋ ਹਥਿਆਰਾਂ ਨਾਲ ਖੜ੍ਹੇ ਸਨ, ਨੂੰ ਆਪਣੀ ਜਾਨ ਬਚਾਉਣ ਲਈ ਬੇਨਤੀ ਕਰ ਰਿਹਾ ਸੀ। ਇਹ ਪੂਰਾ ਮਾਮਲਾ ਸ਼ਹਿਰ ਦੇ ਵਟਸਐਪ ਗਰੁੱਪਾਂ ਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਹਾਲਾਕਿ ਪੀੜਤ ਤੇ ਮੁਲਜ਼ਮ ਧਿਰ ਵੱਲੋਂ ਅਜੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ। ਦੂਜੇ ਪਾਸੇ ਰਣਜੀਤ ਐਵੀਨਿਊ ਥਾਣੇ ਦੇ ਇੰਚਾਰਜ ਇੰਸਪੈਕਟਰ ਰੌਬਿਨ ਹੰਸ ਨੇ ਕਿਹਾ ਕਿ ਉਹ ਆਪਣੇ ਪੱਧਰ 'ਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਸਬੂਤ ਮਿਲਣ ਤੋਂ ਬਾਅਦ ਐੱਫਆਈਆਰ ਵੀ ਦਰਜ ਕੀਤੀ ਜਾਵੇਗੀ। ਵਾਇਰਲ ਵੀਡੀਓ ’ਚ ਕੁਝ ਆਦਮੀ ਨਿਹੰਗਾਂ ਦੇ ਪਹਿਰਾਵੇ ’ਚ ਹਥਿਆਰ ਲੈ ਕੇ ਕੈਫੇ ਹਾਊਸ ਦੀ ਪਹਿਲੀ ਮੰਜ਼ਿਲ 'ਤੇ ਗਏ ਅਤੇ ਕੰਪਨੀ ਦੇ ਮੈਨੇਜਰ ਨੂੰ ਫੜ ਲਿਆ। ਉਸ ਨੂੰ ਧਮਕੀਆਂ ਮਿਲਣ ਲੱਗੀਆਂ ਕਿ ਉਸ ਨੇ ਆਪਣੀ ਸਾਥੀ ਕੈਫੇ ਹਾਊਸ ’ਚ ਕੰਮ ਕਰਨ ਵਾਲੀ ਇਕ ਪੰਜਾਬੀ ਔਰਤ ਨੂੰ ਥੱਪੜ ਮਾਰਿਆ ਹੈ। ਮੁਲਜ਼ਮ ਕਹਿ ਰਿਹਾ ਹੈ ਕਿ ਬਾਹਰਲੇ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਲੋਕ ਹੁਣ ਪੰਜਾਬ ਦੇ ਲੋਕਾਂ ਨੂੰ ਕੁੱਟ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਾਇਰਲ ਵੀਡੀਓ ’ਚ ਨਿਹੰਗ ਦੇ ਪਹਿਰਾਵੇ ਵਿਚ ਇੱਕ ਨੌਜਵਾਨ ਧਮਕੀ ਦੇ ਰਿਹਾ ਹੈ ਕਿ ਇਸ ਮੈਨੇਜਰ ਨੂੰ ਸੋਧਾ ਦਿੱਤਾ ਜਾਵੇਗਾ। ਇਹ ਸੁਣ ਕੇ ਮੈਨੇਜਰ ਰੋਣ ਲੱਗ ਪੈਂਦਾ ਹੈ ਅਤੇ ਆਪਣੀ ਜਾਨ ਬਚਾਉਣ ਲਈ ਬੇਨਤੀ ਕਰਦਾ ਹੈ। ਇੰਨਾ ਹੀ ਨਹੀਂ ਔਰਤ ਨੂੰ ਬੁਲਾਇਆ ਜਾਂਦਾ ਹੈ ਤੇ ਉਸ ਦੇ ਪੈਰ ਛੂਹਾਏ ਜਾਂਦੇ ਹਨ। ਇਸ ਤੋਂ ਬਾਅਦ ਨਿਹੰਗਾਂ ਦੇ ਭੇਸ ’ਚ ਆਏ ਲੋਕ ਉੱਥੋਂ ਚਲੇ ਜਾਂਦੇ ਹਨ। ਉੱਥੇ ਮੌਜੂਦ ਇਕ ਚਸ਼ਮਦੀਦ ਗਵਾਹ ਨੇ ਇਹ ਵੀਡੀਓ ਆਪਣੇ ਮੋਬਾਈਲ 'ਤੇ ਬਣਾਇਆ ਅਤੇ ਫਿਰ ਇਸ ਨੂੰ ਇੰਟਰਨੈੱਟ ਮੀਡੀਆ 'ਤੇ ਵਾਇਰਲ ਕਰ ਦਿੱਤਾ।
Comments