ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਹਾਦਸੇ 'ਚ ਮੌਤ; ਕੁਝ ਦਿਨ ਪਹਿਲਾਂ ਹੀ ਮਿਲੀ ਸੀ ਕੈਨੇਡਾ ਦੀ PR
- bhagattanya93
- Dec 26, 2023
- 1 min read
26/12/2023
ਮੰਗਲਵਾਰ ਦੀ ਫਲਾਈਟ 'ਚ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਨੌਜਵਾਨ ਦੀ ਜਲੰਧਰ 'ਚ ਇਕ ਸੜਕ ਹਾਦਸੇ 'ਚ ਮੌਤ ਹੋ ਗਈ। ਮ੍ਰਿਤਕ ਨੂੰ ਕੁਝ ਦਿਨ ਪਹਿਲਾਂ ਹੀ ਕੈਨੇਡਾ ਦੀ ਪੀਆਰ ਮਿਲੀ ਸੀ।
ਜਾਣਕਾਰੀ ਅਨੁਸਾਰ ਸੁਖਪਾਲ ਸੁੱਖਾ ਵਾਸੀ ਹਰਦੇਵ ਨਗਰ ਨੂੰ ਕੁਝ ਦਿਨ ਪਹਿਲਾਂ ਕੈਨੇਡਾ ਦੀ ਪੀਆਰ ਮਿਲੀ ਸੀ। ਉਹ ਭਾਰਤ ਆਇਆ ਹੋਇਆ ਸੀ। ਉਸ ਨੇ ਮੰਗਲਵਾਰ 27 ਦਸੰਬਰ ਦੀ ਫਲਾਈਟ 'ਚ ਵਾਪਸ ਕੈਨੇਡਾ ਪਰਤਣਾ ਸੀ। 24 ਦਸੰਬਰ ਨੂੰ ਉਹ ਆਪਣੀ ਐਕਟਵਾ 'ਤੇ ਘਰ ਆ ਰਿਹਾ ਸੀ। ਸ਼ੇਰ ਸਿੰਘ ਕਾਲੋਨੀ ਲਾਗੇ ਉਹ ਜ਼ਖ਼ਮੀ ਹਾਲਤ ਵਿੱਚ ਮਿਲਿਆ। ਲੋਕਾਂ ਨੇ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ। ਉਹ ਜ਼ਖ਼ਮੀ ਕਿਵੇਂ ਹੋਇਆ ਫਿਲਹਾਲ ਇਨ੍ਹਾਂ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਨੂੰ ਕੁਝ ਦਿਨ ਪਹਿਲਾਂ ਹੀ ਕੈਨੇਡਾ ਦੀ ਪੀਆਰ ਮਿਲੀ ਸੀ ਅ ਉਸ ਨੇ ਮੰਗਲਵਾਰ ਦੀ ਫਲਾਈਟ 'ਚ ਕੈਨੇਡਾ ਵਾਪਸ ਜਾਣਾ ਸੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮ੍ਰਿਤਕ ਤਿੰਨਾਂ ਭੈਣਾਂ ਦਾ ਇਕੱਲਾ ਭਰਾ ਸੀ। ਮ੍ਰਿਤਕ ਸ਼ਾਦੀਸ਼ੁਦਾ ਸੀ ਤੇ ਉਸਦਾ ਇਕ ਲੜਕਾ ਵੀ ਹੈ। ਸੁਖਪਾਲ ਦੀ ਮੌਤ ਤੋਂ ਬਾਅਦ ਪਰਿਵਾਰ ਅਤੇ ਮਹੱਲੇ ਵਾਲਿਆਂ ਵਿੱਚ ਸ਼ੋਕ ਦੀ ਲਹਿਰ ਦੌੜ ਪਈ।






Comments