google-site-verification=ILda1dC6H-W6AIvmbNGGfu4HX55pqigU6f5bwsHOTeM
top of page

ਤੇਲ ਪਾ ਕੇ ਲਗਾਈ ਖ਼ੁਦ ਨੂੰ ਅੱ/ਗ,ਘਰਵਾਲੇ ਤੇ ਸੱਸ ਤੋਂ ..

  • Jul 1, 2025
  • 1 min read

01/07/2025

ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਕੁਤਬਗੜ੍ਹ ਭਾਟਾ ਵਿਖੇ ਇਕ ਔਰਤ ਵੱਲੋਂ ਆਪਣੇ ਘਰਵਾਲੇ ਅਤੇ ਸੱਸ ਤੋਂ ਤੰਗ ਆ ਕੇ ਆਪਣੇ ਆਪ ਨੂੰ ਤੇਲ ਪਾ ਕੇ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਔਰਤ ਦੇ ਘਰਵਾਲੇ ਅਤੇ ਸੱਸ ਖਿਲਾਫ਼ 108, 3 (5) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।


ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਿਮਰਨ ਕੌਰ ਪਤਨੀ ਬਲਜੀਤ ਹਾਂਡਾ ਵਾਸੀ ਕੁਤਬਗੜ੍ਹ ਭਾਟਾ ਨੇ ਦੱਸਿਆ ਕਿ ਉਸ ਦਾ ਘਰਵਾਲਾ ਉਸ ਦੀ ਅੱਜ ਸਾਰਾ ਦਿਨ ਕੁੱਟਮਾਰ ਕੀਤੀ ਅਤੇ ਉਸ ਨੂੰ ਤੇ ਉਸ ਦੇ ਬੱਚਿਆਂ ਨੂੰ ਵੀ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਸਿਮਰਨ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਬਲਜੀਤ ਹਾਂਡਾ ਪੁੱਤਰ ਸ਼ੇਰ ਚੰਦ ਦੀ ਕੁੱਟਮਾਰ ਤੋਂ ਤੰਗ ਆ ਕੇ ਆਪਣੇ ਆਪ ’ਤੇ ਤੇਲ ਪਾ ਕੇ ਅੱਗ ਲਗਾ ਲਈ।


ਸਿਮਰਨ ਕੌਰ ਨੇ ਦੱਸਿਆ ਕਿ ਉਸ ਦੀ ਸੱਸ ਨੇ ਵੀ ਉਸ ਨੂੰ ਪੇ੍ਰਸ਼ਾਨ ਕੀਤਾ ਅਤੇ ਕਹਿੰਦੀ ਤੂੰ ਘਰੋਂ ਨਿਕਲ ਜਾ। ਸਿਮਰਨ ਕੌਰ ਨੇ ਦੱਸਿਆ ਕਿ ਉਸ ਦਾ ਘਰਵਾਲਾ ਰਾਤ ਦੇ 12 ਵਜੇ ਤੱਕ ਸ਼ਰਾਬ ਪੀਂਦਾ ਹੈ ਤੇ ਉਸ ਨੂੰ ਪੇਕੇ ਘਰ ਵੀ ਨਹੀਂ ਜਾਣ ਦਿੰਦਾ। ਸਿਮਰਨ ਕੌਰ ਨੇ ਦੱਸਿਆ ਕਿ ਆਂਢ ਗੁਆਂਢ ਦੀਆਂ ਗੱਲਾਂ ਵਿਚ ਆ ਕੇ ਉਸ ਦਾ ਘਰਵਾਲਾ ਉਸ ’ਤੇ ਸ਼ੱਕ ਕਰਦਾ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਔਰਤ ਦੇ ਪਤੀ ਅਤੇ ਸੱਸ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Comments


Logo-LudhianaPlusColorChange_edited.png
bottom of page