ਤੇਜ਼ ਰਫ਼ਤਾਰ ਕਾਰ ਤੇ ਮੋਟਰਸਾਈਕਲ ਦੀ ਟੱਕਰ; ਮੁਲਜ਼ਮ ਮੌਕੇ ਤੋਂ ਫ਼ਰਾਰ
- bhagattanya93
- Apr 25
- 1 min read
25/04/2025

ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਅੱਡਾ ਕਾਲਾ ਬੱਕਰਾ ਵਿਖੇ ਇਕ ਕਾਰ ਚਾਲਕ ਵਲੋਂ ਜੋ ਕਿ ਭੋਗਪੁਰ ਵੱਲੋਂ ਆ ਰਿਹਾ ਸੀ, ਅਚਾਨਕ ਉਸਨੇ ਆਪਣੀ ਕਾਰ ਤੇਜ਼ ਰਫਤਾਰ ਪਿੱਛੇ ਨੂੰ ਬਿਨਾਂ ਇੰਡੀਕੇਟਰ ਜਾਂ ਲਾਈਟਾਂ ਜਗਾਏ ਦੜਾਉਣੀ ਸ਼ੁਰੂ ਕਰ ਦਿੱਤੀ। ਪਿੱਛੇ ਆ ਰਿਹਾ ਇੱਕ ਮੋਟਰ ਸਾਈਕਲ ਚਾਲਕ ਦੀ ਕਾਰ ਨਾਲ ਟੱਕਰ ਹੋ ਗਈ! ਜਿਸ ਕਾਰਨ ਮੋਟਰਸਾਈਕਲ ਚਾਲਕ ਦੇ ਗੰਭੀਰ ਸੱਟਾਂ ਲੱਗੀਆਂ। ਕਾਰ ਚਾਲਕ ਨੇ ਟੱਕਰ ਹੋਣ ਉਪਰੰਤ ਕੁਝ ਸਕਿੰਟ ਰੁਕ ਕੇ ਸੜਕ ਤੇ ਜ਼ਖ਼ਮ ਨਹੀਂ ਹਾਲਤ ਵਿੱਚ ਤੜਫਦੇ ਨੌਜਵਾਨ ਨੂੰ ਚੁੱਕਣ ਦੀ ਬਜਾਏ। ਕਾਰ ਮੌਕੇ ਤੋਂ ਭਜਾ ਲਈ! ਮੌਕੇ 'ਤੇ ਇਕੱਤਰ ਲੋਕਾਂ ਨੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਅੰਮ੍ਰਿਤ ਪਾਲ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਜੱਫਲ ਝਿੰਗੜ ਨੂੰ ਜਲੰਧਰ ਦੇ ਜੋਸ਼ੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ! ਉਸ ਦੀ ਬਾਂਹ ਫਰੈਕਚਰ ਹੋਈ ਦੱਸੀ ਜਾ ਰਹੀ ਹੈ।






Comments