ਦੋ ਕਾਰਾਂ ਦੀ ਜ਼ਬਰਦਸਤ ਟੱਕਰ 'ਚ ਪੰਜ ਜ਼ਖ਼ਮੀ, ਹਸਪਤਾਲ 'ਚ ਭਰਤੀ
- Ludhiana Plus
- Apr 11
- 1 min read
11/04/2025

ਅੱਡਾ ਕਿਸ਼ਨਗੜ੍ਹ ਚੌਂਕ ਵਿਖੇ ਸਵੇਰੇ 7:15 ਵਜੇ ਦੇ ਕਰੀਬ ਦੋ ਕਾਰਾਂ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋਣ ਨਾਲ ਪੰਜ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ 'ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਕਾਰ ਨੰਬਰ ਪੀਬੀ09 ਕੇ 7207 ਜੋ ਕਿ ਆਛੁਤੋਸ਼ ਪੁੱਤਰ ਪ੍ਰਵੀਨ ਕੁਮਾਰ ਵਾਸੀ ਕਪੂਰਥਲਾ ਚਲ਼ਾ ਰਿਹਾ ਸੀ। ਜੋ ਕਿ ਕਰਤਾਰਪੁਰ ਵੱਲੋਂ ਆ ਰਹੀ ਸੀ ਤੇ ਅੱਡਾ ਕਿਸ਼ਨਗੜ੍ਹ ਚੌਂਕ ਕਰਾਸ ਕਰਨ ਵੇਲੇ ਭੋਗਪਰ ਵੱਲੋਂ ਆ ਰਹੀ ਐਕਸਯੂਵੀ ਕਾਰ ਨੰਬਰ ਪੀਬੀ 08 ਈ ਐਕਸ 6372 ਜਿਸ ਨੂੰ ਕਿ ਰਘਵੀਰ ਸਿੰਘ ਪੁੱਤਰ ਪੂਰਨ ਸਿੰਘ ਬਾਸੀ ਭੋਗਪੁਰ ਚਲਾ ਰਿਹਾ ਸੀ, ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਹਾਂ ਕਾਰਾਂ ਵਿੱਚ ਸਵਾਰ ਪੰਜ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਮੌਕੇ ਤੋਂ 108 ਐਂਬੂਲੈਂਸ ਰਾਹੀਂ ਸਿਵਿਲ ਹਸਪਤਾਲ ਕਾਲਾ ਬੱਕਰਾ ਅਤੇ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਕਰਵਾਇਆ ਗਿਆ। ਜ਼ਖ਼ਮੀਆਂ ਵਿੱਚ ਦੀਪਕ ਆਨੰਦ ਪੁੱਤਰ ਲੇਖਰਾਜ ਵਾਸੀ ਕਪੂਰਥਲਾ ਪਰਵੀਨ ਕੁਮਾਰ ਪੁੱਤਰ ਲੇਖਰਾਜ ਵਾਸੀ ਕਪੂਰਥਲਾ ਆਸ਼ੂਤੋਸ਼ ਪੁੱਤਰ ਪ੍ਰਵੀਨ ਕੁਮਾਰ ਵਾਸੀ ਕਪੂਰਥਲਾ ਜੋਤੀ ਪਤਨੀ ਪ੍ਰਵੀਨ ਕੁਮਾਰ ਵਾਸੀ ਕਪੂਰਥਲਾ ਅਤੇ ਪ੍ਰੀਤੀ ਪਤਨੀ ਦੀਪਕ ਆਨੰਦ ਵਾਸੀ ਕਪੂਰਥਲਾ ਇਸ ਭਿਆਨਕ ਕਰ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਪੰਜ ਜੀਅ ਗੰਭੀਰ ਜ਼ਖਮੀ ਹੋਏ ਹਨ। ਮੌਕੇ 'ਤੇ ਪਹੁੰਚੇ ਪੁਲਿਸ ਚੌਂਕੀ ਇੰਚਾਰਜ ਅਲਾਵਲਪੁਰ ਦੇ ਏਐਸਆਈ ਪਰਮਜੀਤ ਸਿੰਘ ਅਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਵੱਲੋਂ ਜਖਮੀਆਂ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਕਾਲਾ ਵੱਖਰਾ ਅਤੇ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਕਰਵਾਇਆ ਗਿਆ ਹੈ। ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਵੱਲੋਂ ਹਾਦਸਾਗ੍ਰਸਤ ਵਾਹਨਾਂ ਨੂੰ ਹਾਈਵੇ ਤੋਂ ਸਾਈਡ 'ਤੇ ਕਰਵਾਇਆ ਗਿਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਗਿਆ।





Comments