ਦਾਜ ਦੀ ਬਲੀ ਚੜ੍ਹੀ ਨਵ-ਵਿਆਹੁਤਾ ! ਕਮਰੇ 'ਚੋਂ ਲਟਕੀ ਹੋਈ ਮਿਲੀ ਲਾਸ਼, ਪਤੀ ਸਮੇਤ 4 ਖਿਲਾਫ਼ ਕੇਸ ਦਰਜ
- bhagattanya93
- Jun 20
- 2 min read
20/06/2025

ਵਿਆਹ ਦੇ ਦੋ ਮਹੀਨੇ ਬਾਅਦ ਕਮਰੇ 'ਚੋਂ ਵਿਆਹੁਤਾ ਦੀ ਲਟਕਦੀ ਹੋਈ ਲਾਸ਼ ਮਿਲੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਦਹੇਜ ਦੀ ਮੰਗ ਦੇ ਚਲਦਿਆਂ ਉਸਦੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਜੀਆਂ ਨੇ ਲੜਕੀ ਨੂੰ ਮੌਤ ਦੇ ਘਾਟ ਉਤਾਰਦਿੱਤਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸਾਹਾਨੇਵਾਲ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪਿੰਡ ਕੰਗਣਵਾਲ ਦੇ ਰਹਿਣ ਵਾਲੇ ਕੌਸ਼ਲ ਪੰਡਿਤ, ਮਹਿੰਦਰ ਪੰਡਿਤ, ਊਸ਼ਾ ਦੇਵੀ ਅਤੇ ਨੀਰਜ ਪੰਡਿਤ ਦੇ ਖਿਲਾਫ ਦਹੇਜ ਹੱਤਿਆ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ।
ਥਾਣਾ ਸਹਾਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਪਿੰਡ ਲੋਧੀਪੁਰ ਜ਼ਿਲ੍ਹਾ ਅਰਵਲ ਬਿਹਾਰ ਦੇ ਰਹਿਣ ਵਾਲੇ ਮਹਿੰਦਰ ਪੰਡਿਤ ਨੇ ਦੱਸਿਆ ਤਕਰੀਬਨ ਦੋ ਮਹੀਨੇ ਪਹਿਲੋਂ ਉਸ ਦੀ ਬੇਟੀ ਸਮੀ ਕੁਮਾਰੀ (19) ਦਾ ਵਿਆਹ ਲੁਧਿਆਣਾ ਦੇ ਕੰਗਨਵਾਲ ਦੇ ਰਹਿਣ ਵਾਲੇ ਮਹਿੰਦਰ ਪੰਡਿਤ ਦੇ ਬੇਟੇ ਕੌਸ਼ਲ ਪੰਡਿਤ ਨਾਲ ਹੋਇਆ ਸੀ। ਲੜਕੀ ਦੇ ਪਿਤਾ ਮਹਿੰਦਰ ਪੰਡਿਤ ਨੇ ਦੋਸ਼ ਲਗਾਇਆ ਕਿ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਲੜਕੀ ਦਾ ਪਤੀ ਅਤੇ ਪਰਿਵਾਰ ਦੇ ਹੋਰ ਮੈਂਬਰ ਉਸਨੂੰ ਦਹੇਜ ਲਿਆਉਣ ਲਈ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਗ ਕਰਨ ਲੱਗ ਪਏ। ਮੁਲਜ਼ਮ ਲੜਕੀ ਨਾਲ ਕੁੱਟਮਾਰ ਕਰਦੇ ਸਨ। ਕੁਝ ਦਿਨ ਪਹਿਲੋਂ ਮੁਲਜ਼ਮਾਂ ਨੇ ਸ਼ਿਕਾਇਤ ਕਰਤਾ ਦੀ ਵੱਡੀ ਬੇਟੀ ਪੰਮੀ ਕੁਮਾਰੀ ਨੂੰ ਫੋਨ ਕਰਕੇ ਆਖਿਆ ਕਿ ਉਸਦੀ ਭੈਣ ਸਮੀ ਕੁਮਾਰੀ ਨੇ ਛੱਤ ਵਾਲੇ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
ਮਹਿੰਦਰ ਪੰਡਿਤ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਇੰਝ ਜਾਪਦਾ ਹੈ ਕਿ ਮੁਲਜਮਾਂ ਨੇ ਆਪਸ ਵਿੱਚ ਹਮਮਸ਼ਵਰਾ ਹੋ ਕੇ ਲੜਕੀ ਨੂੰ ਪੱਖੇ ਨਾਲ ਲਟਕਾ ਕੇ ਜਾਨੋ ਮਾਰ ਦਿੱਤਾ ਹੈ। ਉਧਰੋਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਰਾਮ ਮੂਰਤੀ ਨੇ ਦੱਸਿਆ ਕਿ ਪੁਲਿਸ ਨੇ ਬਿਹਾਰ ਦੇ ਰਹਿਣ ਵਾਲੇ ਮਹਿੰਦਰ ਪੰਡਿਤ ਦੀ ਸ਼ਿਕਾਇਤ ਤੇ ਸਮੀ ਕੁਮਾਰੀ ਦੇ ਪਤੀ ਕੌਸ਼ਲ ਪੰਡਿਤ, ਉਸ ਦੇ ਸਹੁਰੇ ਮਹਿੰਦਰ ਪੰਡਿਤ, ਸੱਸ ਊਸ਼ਾ ਦੇਵੀ ਅਤੇ ਮਾਮਾ ਸਹੁਰਾ ਨੀਰਜ ਪੰਡਿਤ ਦੇ ਖਿਲਾਫ ਦਹੇਜ ਹੱਤਿਆ ਅਤੇ ਅਪਰਾਧਕ ਸਾਜਿਸ਼ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜਮਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।





Comments