google-site-verification=ILda1dC6H-W6AIvmbNGGfu4HX55pqigU6f5bwsHOTeM
top of page

ਦੋ ਨੌਜਵਾਨਾਂ ਨੂੰ ਧੱਕਾ ਮਾਰ ਕੇ ਪੁਲ਼ ਤੋਂ ਸੁੱਟਿਆ, ਇਕ ਦੀ ਮੌ+ਤ

  • Mar 13, 2024
  • 1 min read

13/03/2024

ਪਟਿਆਲਾ ਤੋਂ ਕਾਰ ਸਵਾਰ ਵਿਅਕਤੀਆਂ ਵੱਲੋਂ 2 ਲੜਕਿਆਂ ਨੂੰ ਪੁਲ਼ ਤੋਂ ਧੱਕਾ ਮਾਰ ਕੇ ਸੁੱਟਣ ਕਰ ਕੇ ਇਕ ਨੌਜਵਾਨ ਦੀ ਮੌਤ ਤੇ ਇਕ ਗੰਭੀਰ ਫੱਟਣ ਹੋਣ ਦੀ ਖ਼ਬਰ ਹੈ। ਇਸ ’ਤੇ ਥਾਣਾ ਸਿਟੀ ਪੁਲਿਸ ਨੇ 5 ਜਣਿਆਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਥਾਣਾ ਸਿਟੀ ਪੁਲਿਸ ਕੋਲ ਨਰੇਸ਼ ਕੁਮਾਰ ਵਾਸੀ ਗੁਰੂ ਇਨਕਲੇਵ ਕਾਲੋਨੀ ਨੇੜੇ ਮੁਕਤ ਪਬਲਿਕ ਸਕੂਲ ਰਾਜਪੁਰਾ ਨੇ ਬਿਆਨ ਦਰਜ ਕਰਵਾਏ ਕਿ ਉਸਦਾ ਲੜਕਾ ਮੋਹਿਤ ਕੁਮਾਰ (17) ਜਦੋਂ ਆਪਣੇ ਦੋਸਤਾਂ ਨੀਮ ਕੱਕੜ ਅਤੇ ਸੂਰਜ ਕੁਮਾਰ ਵਾਸੀ ਪੀਰ ਕਾਲੋਨੀ ਰਾਜਪੁਰਾ ਨਾਲ ਲਿਬਰਟੀ ਚੌਕ ਰਾਜਪੁਰਾ ਕੋਲ ਫੋਟੋਆਂ ਖਿਚ ਰਿਹਾ ਸੀ ਤਾਂ ਇੱਕ ਕਾਰ ’ਚ ਹਰਮਨ ਕੰਬੋਜ਼, ਪਰਮ ਟਿਵਾਣਾ ਵਾਸੀ ਪਿੰਡ ਇਸਲਾਮਪੁਰ ਅਤੇ 3 ਹੋਰ ਅਣਪਛਾਤੇ ਵਿਅਕਤੀ ਆਏ ਤੇ ਪੁਰਾਣੀ ਤਕਰਾਰਬਾਜ਼ੀ ਦੇ ਚਲਦਿਆਂ ਕਾਰ ਲਿਆ ਕੇ ਮੋਹਿਤ ਅਤੇ ਸੂਰਜ਼ ਦੇ ’ਚ ਮਾਰੀ ਤੇ ਉਹ ਥੱਲੇ ਡਿੱਗ ਗਏ, ਜਿਸ ਤੋਂ ਬਾਅਦ ਉਨ੍ਹਾਂ ਦੋਵਾਂ ਨੂੰ ਪੁਲ਼ ਤੋਂ ਹੇਠਾਂ ਧੱਕਾ ਮਾਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।


ਇਸ ਦੌਰਾਨ ਇਨ੍ਹਾਂ ਦੇ ਦੋਸਤ ਨੀਮ ਕੱਕੜ ਨੇ ਭੱਜ ਕੇ ਆਪਣੀ ਜਾਨ ਬਚਾਈ। ਜਦੋਂ ਮੋਹਿਤ ਅਤੇ ਸੂਰਜ ਥੱਲੇ ਡਿੱਗ ਗਏ ਤਾਂ ਗੰਭੀਰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਰਾਜਪੁਰਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ। ਜਿਸ ’ਤੇ ਇਲਾਜ ਦੌਰਾਨ ਮੋਹਿਤ ਦੀ ਮੌਤ ਹੋ ਗਈ ਅਤੇ ਸੂਰਜ ਗੰਭੀਰ ਜ਼ਖਮੀ ਹੋਣ ਕਾਰਣ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਹੈ। ਜਿਸ ’ਤੇ ਥਾਣਾ ਸਿਟੀ ਪੁਲਿਸ ਨੇ ਉਕਤ 5 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Comments


Logo-LudhianaPlusColorChange_edited.png
bottom of page