ਕਾਂਗਰਸੀ ਆਗੂ ਦੀ ਗੁੰਡਾਗਰਦੀ ,ਧੱਕੇ ਨਾਲ ਉਤਾਰ ਰਹੇ ਨੇ ਨੈਟ ਪਲੱਸ ਦੇ ਕੁਨੈਕਸ਼ਨ
- bhagattanya93
- Apr 29, 2022
- 2 min read
29APRIL,2022

ਜਲੰਧਰ ਸ਼ਹਿਰ ਦੇ ਇੱਕ ਰਸੂਖਦਾਰ ਬਿਜ਼ਨਸਮੈਨ ਦੀ ਸ਼ਹਿ ‘ਤੇ ਅੰਗਦ ਦੱਤਾ ਵੱਲੋਂ ਗੁੰਡਾਗਰਦੀ ਅਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਕਾਂਗਰਸ ਦੇ ਆਗੂ ਅੰਗਦ ਦੱਤਾ ਦੇ ਗੁੁਰਗੇ ਖੁਦ ਨੂੰ ਨੈਟ ਪਲੱਸ ਦਾ ਮੁਲਾਜ਼ਮ ਦਸ ਕੇ ਗ੍ਰਾਹਕਾਂ ਦੇ ਘਰਾਂ ਵਿੱਚ ਧੱਕੇ ਦੇ ਨਾਲ ਦਾਖਲ ਹੋ ਰਹੇ ਹਨ ਅਤੇ ਉਨ੍ਹਾਂ ਦੇ ਲੱਗੇ ਨੈਟ ਪਲੱਸ ਦੇ ਮੌਡਮ ਉਤਾਰ ਕੇ ਆਪਣੇ ਡੱਬੇ ਲਗਾ ਰਹੇ ਹਨ।ਦੱਸਣਯੋਗ ਹੈ ਕਿ ਲੋਕ ਨੈਟਪਲੱਸ ਦੀ ਵਧੀਆ ਸਰਵਿਸ ਹੀ ਲੈਣਾ ਪਸੰਦ ਕਰ ਰਹੇ ਹਨ ਅਤੇ ਜਦੋਂ ਫਾਸਟਵੇਅ ਵੱਲੋਂ ਲੋਕਾਂ ਨੂੰ ਵਧੀਆ ਸਰਵਿਸ ਦੇਣ ਲਈ ਕੰਮ ਕੀਤਾ ਜਾਂਦਾ ਹੈ ਤਾਂ ਉਕਤ ਕਾਂਗਰਸੀ ਆਗੂ ਅੰਗਦ ਦੱਤਾ ਵੱਲੋਂ ਗੁੰਡਾਗਰਦੀ ਕਰਦੇ ਹੋਏ ਕੰਮ ਕਰ ਰਹੀ ਲੇਬਰ ਨਾਲ ਕੁਟੱਮਾਰ ਕੀਤੀ ਜਾਂਦੀ ਹੈ। ਹਾਲਾਤ ਇਹ ਹੋ ਗਏ ਹਨ ਕਿ “ ਉਲਟਾ ਚੋਰ ਕੋਤਵਾਲ ਕੋ ਡਾਂਟੇ”, ਯਾਨੀ ਕਿ ਕਾਂਗਰਸੀ ਆਗੂ ਜਿਸ ਖਿਲਾਫ ਐਫ.ਆਈ.ਆਰ ਤੱਕ ਦਰਜ ਹੋ ਗਈ ਹੋਵੇ, ਉਸਦੇ ਖਿਲਾਫ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਵਾਲੇ ਪੁਲਿਸ ਅਫਸਰਾਂ ਨੂੰ ਸ਼ਾਬਾਸ਼ੀ ਦੇਣ ਦੀ ਥਾਂ ਉਨ੍ਹਾਂ ਦੇ ਹੀ ਤਬਾਦਲੇ ਕਰ ਦਿੱਤੇ ਗਏ।

ਇਸ ਸਭ ਤੋਂ ਬਾਅਦ ਜਲੰਧਰ ਦੇ ਇੱਕ ਰਸੂਖਦਾਰ ਬਿਜ਼ਨਸਮੈਨ ਦੇ ਪ੍ਰਭਾਵ ਦੇ ਚੱਲਦਿਆਂ ਅੰਗਦ ਦੱਤਾ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਦੇ ਹਾਲਾਤਾਂ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸਰਚ ਵਾਰੰਟ ਹੋਣ ਦੇ ਬਾਵਜੂਦ ਵੀ ਅੰਗਦ ਦੱਤਾਵੱਲੋਂ ਚੋਰੀ ਕੀਤੇ ਗਏ ਸਮਾਨ ਦੀ ਬਰਾਮਦਗੀ ਤੱਕ ਨਹੀਂ ਕੀਤੀ ਜਾ ਰਹੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਲੰਧਰ ਤੋਂ ਯੂਥ ਕਾਂਗਰਸੀ ਆਗੂ ਅੰਗਦ ਦੱਤਾ ਵੱਲੋਂ ਨੈਟ ਪਲੱਸ ਬਰੌਡਬੈਂਡ ਦਾ ਲੱਖਾਂ ਰੁਪਏ ਦਾ ਸਮਾਨ ਚੋਰੀ ਕੀਤੇ ਜਾਣ ਦੇ ਇਲਜ਼ਾਮ ਹਨ। ਇਲਜ਼ਾਮ ਇਹ ਵੀ ਹੈ ਕਿ ਕਾਂਗਰਸ ਦੇ ਯੂਥ ਪ੍ਰਧਾਨ ਦੀ ਗੁੰਡਾਗਰਦੀ ਇਸ ਹੱਦ ਤੱਕ ਦੇਖਣ ਨੂੰ ਮਿਲੀ ਕਿ ਇਸ ਸਬੰਧਤ ਕੰਪਨੀ ਦੇ ਨਾਂ ਤਾਂ ਪੈਸੇ ਦਿੱਤੇ ਉਪਰੋਂ ਗ੍ਰਾਹਕਾਂ ਨੂੰ ਧਮਕਾ ਕੇ ਉਨ੍ਹਾਂ ਦੇ ਓ.ਐਲ.ਟੀ ਡੱਬੇ ਤੱਕ ਚੁੱਕ ਕੇ ਕਬਜ਼ੇ ਵਿੱਚ ਲਿਆ ਸਮਾਨ ਆਪਣੇ ਘਰ ਰੱਖ ਲਿਆ। ਲੋਕਾਂ ਦੇ ਨਾਲ ਧੱਕੇਸ਼ਾਹੀ ਕਰਨ ਵਾਲੇ ਉਕਤ ਕਾਂਗਰਸੀ ਆਗੂ ਅੰਗਦ ਦੱਤਾ ਖਿਲਾਫ ਪੀੜਤ ਲੋਕਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਐਕਸ਼ਨ ਲਿਆ ਅਤੇ ਯੂਥ ਕਾਂਗਰਸੀ ਆਗੂ ਅੰਗਦ ਦੱਤਾ ਖਿਲਾਫ ਐਫ.ਆਈ.ਆਰ ਦਰਜ ਕਰਕੇ ਪੁਲਿਸ ਵੱਲੋਂ ਯੂਥ ਕਾਂਗਰਸੀ ਆਗੂ ਅੰਗਦ ਦੱਤਾ ਦੇ ਘਰ ਛਾਪਾ ਮਾਰਿਆ ਗਿਆ।
ਕਿਉਂਕਿ ਅੰਗਦ ਦੱਤਾ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਮਜਬੂਰਨ ਪੌੜੀ ਲਗਾਕੇ ਯੂਥ ਕਾਂਗਰਸੀ ਆਗੂ ਅੰਗਦ ਦੱਤਾ ਦੇ ਘਰ ਅੰਦਰ ਦਾਖਿਲ ਹੋਣਾ ਪਿਆ। ਇਸ ਸਭ ਤੋਂ ਬਾਅਦ ਜਲੰਧਰ ਦੇ ਇੱਕ ਬਿਜ਼ਨੈਸਮੈਨ ਦੇ ਪ੍ਰਭਾਵ ਦੇ ਚੱਲਦਿਆਂ ਅੰਗਦ ਦੱਤਾ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਦੇ ਹਾਲਾਤਾਂ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸਰਚ ਵਾਰੰਟ ਹੋਣ ਦੇ ਬਾਵਜੂਦ ਵੀ ਅੰਗਦ ਦੱਤਾ ਕੋਲੋਂ ਚੋਰੀ ਕੀਤੇ ਗਏ ਸਮਾਨ ਦੀ ਬਰਾਮਦਗੀ ਤੱਕ ਨਹੀਂ ਕੀਤੀ ਜਾ ਰਹੀ।
Comentarios