google-site-verification=ILda1dC6H-W6AIvmbNGGfu4HX55pqigU6f5bwsHOTeM
top of page

ਦਿਲ ਦਹਿਲਾਉਣ ਵਾਲੀ ਘਟਨਾ, 10 ਸਾਲਾ ਬੱਚੀ ਦੀ ਜ*ਬਰ-ਜਨਾ*ਹ ਮਗਰੋਂ ਹੱਤਿ*ਆ

  • Jul 5, 2025
  • 2 min read

05/07/2025

ਦਿਹਾੜੀ-ਮਜ਼ਦੂਰੀ ਲਈ ਜੈਤੋਂ ਤੋਂ ਮੁਕਸਤਰ ਆਏ ਇਕ ਪਰਿਵਾਰ ਦੀ ਦਸ ਸਾਲਾ ਬੱਚੀ ਦੀ ਦੋ ਵਿਅਕਤੀਆਂ ਨੇ ਜਬਰ ਜਨਾਹ ਮਗਰੋਂ ਕੇ ਗਲ਼ ਘੁੱਟ ਕੇ ਹੱਤਿਆ ਕਰ ਦਿੱਤੀ। ਬੱਚੀ ਦੇ ਪਰਿਵਾਰ ਨੇ ਮੁਲਜ਼ਮਾਂ ਨੂੰ ਮੌਕੇ ’ਤੇ ਫੜ੍ਹ ਲਿਆ ਪਰ ਇਸ ਦੌਰਾਨ ਇਕ ਮੁਲਜ਼ਮ ਫ਼ਰਾਰ ਹੋ ਗਿਆ ਜਦਕਿ ਦੂਜੇ ਨੂੰ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਨੇ ਕੇਸ ਦਰਜ ਕਰ ਕੇ ਦੂਜੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


ਮ੍ਰਿਤਕ ਬੱਚੀ ਦੇ ਦਾਦੇ ਨੇ ਦੱਸਿਆ ਕਿ ਉਹ ਮੂਲ ਰੂਪ ’ਚ ਕਰਨਾਲ ਦੇ ਰਹਿਣ ਵਾਲੇ ਹਨ ਤੇ ਹਰ ਸਾਲ ਦਿਹਾੜੀ ਮਜ਼ਦੂਰੀ ਲਈ ਮੁਕਤਸਰ ਆਉੰਦੇ ਹਨ। ਉਹ ਸ਼ੁੱਕਰਵਾਰ ਨੂੰ ਇੱਥੇ ਬੱਲਮਗੜ੍ਹ ਰੋਡ ’ਤੇ ਝੁੱਗੀਆਂ ’ਚ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਦੀ 10 ਸਾਲਾ ਪੋਤੀ ਲਾਪਤਾ ਹੋ ਗਈ। ਸਾਰਾ ਪਰਿਵਾਰ ਉਸਨੂੰ ਲੱਭਣ ਲੱਗਾ ਪਰ ਉਹ ਕਿਤੇ ਨਹੀਂ ਮਿਲੀ। ਦੋ ਘੰਟੇ ਬਾਅਦ, ਝੁੱਗੀਆਂ ਦੇ ਕਿਨਾਰੇ ਉੱਗੀ ਘਾਹ ਕੋਲੋਂ ਬੱਚੀ ਦੀਆਂ ਚੀਕਾਂ ਸੁਣਾਈ ਦਿੱਤੀਆਂ। ਉਹ ਤੁਰੰਤ ਉਸ ਥਾਂ ’ਤੇ ਗਏ ਤੇ ਵੇਖਿਆ ਕਿ ਦੋ ਜਣੇ ਬੱਚੀ ਨੂੰ ਫੜ ਕੇ ਬੈਠੇ ਸਨ। ਇਕ ਬੱਚੀ ਨਾਲ ਜਬਰ ਜਨਾਹ ਕਰ ਰਿਹਾ ਸੀ ਤੇ ਦੂਜੇ ਨੇ ਉਸ ਦਾ ਗਲ਼ਾ ਘੁੱਟਿਆ ਹੋਇਆ ਸੀ। ਉਨ੍ਹਾਂ ਨੂੰ ਦੇਖਦਿਆਂ ਹੀ ਦੋਵੇਂ ਮੁਲਜ਼ਮ ਭੱਜਣ ਲੱਗੇ। ਇਕ ਤਾਂ ਫ਼ਰਾਰ ਹੋ ਗਿਆ ਪਰ ਇਕ ਨੂੰ ਉਨ੍ਹਾਂ ਫੜ੍ਹ ਲਿਆ। ਸੂਚਨਾ ਦੇਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਬੱਚੀ ਨੂੰ ਬੇਹੋਸ਼ੀ ਦੀ ਹਾਲਤ ’ਚ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਮੁਲਜ਼ਮ ਹੋਰ ਕੋਈ ਨਹੀਂ ਬਲਕਿ ਉਨ੍ਹਾਂ ਦਾ ਗੁਆਂਢੀ ਹੈ ਤੇ ਉਹ ਵਿਆਹਿਆ ਹੈ।

ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਜਸਕਰਨਦੀਪ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਤਾਰਾ ਸਿੰਘ ਪੁੱਤਰ ਬਿੱਲੂ ਸਿੰਘ ਵਾਸੀ ਪਿੰਡ ਭੀਖੀ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ। ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿ੍ਫ਼ਤਾਰ ਕਰ ਲਿਆ ਹੈ। ਦੂਜੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੋਸ਼ੀ ਨੂੰ ਫਾਂਸੀ ਦਿੱਤੀ ਜਾਵੇ। ਜੇਕਰ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਪੂਰਾ ਪਰਿਵਾਰ ਖੁਦਕੁਸ਼ੀ ਕਰ ਲਵੇਗਾ।

Comments


Logo-LudhianaPlusColorChange_edited.png
bottom of page