ਦੋ ਵਿਦੇਸ਼ੀਆਂ ਨੂੰ ਹੈਰੋਇਨ ਤਸਕਰੀ ਦੇ ਦੋਸ਼ ’ਚ 10-10 ਸਾਲ ਦੀ ਕੈਦ ਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ
- bhagattanya93
- Dec 25, 2023
- 1 min read
25/12/2023
ਭਾਰੀ ਮਾਤਰਾ ’ਚ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਦੋ ਨਾਈਜੀਰੀਅਨ ਨਾਗਰਿਕਾਂ ਨੂੰ ਇੱਥੋਂ ਦੀ ਇੱਕ ਅਦਾਲਤ ਵੱਲੋਂ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਣੀ ਹੈ।
ਜ਼ਿਕਰਯੋਗ ਹੈ ਕਿ ਜੂਨ, 2021 ਨੂੰ ਸੀਆਈਏ ਸਟਾਫ ਸਰਹਿੰਦ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਿੱਲੀ ਵਿਖੇ ਰਹਿ ਰਹੇ ਨਾਈਜੀਰੀਅਨ ਮੂਲ ਦੇ ਦੋ ਨਸ਼ਾ ਤਸਕਰ ਭਾਰੀ ਮਾਤਰਾ ’ਚ ਹੈਰੋਇਨ ਲੈ ਕੇ ਅੰਬਾਲਾ ਸਾਈਡ ਤੋਂ ਪੰਜਾਬ ’ਚ ਦਾਖਲ ਹੋਏ ਹਨ ਜਿਸ ’ਤੇ ਮੰਡੀ ਗੋਬਿੰਦਗੜ੍ਹ ਪੁਲਿਸ ਨਾਲ ਰਾਬਤਾ ਕਰਕੇ ਜੀ.ਟੀ. ਰੋਡ ’ਤੇ ਯੈੱਸ ਬੈਂਕ ਮੰਡੀ ਗੋਬਿੰਦਗੜ੍ਹ ਨਜ਼ਦੀਕ ਰਾਤ ਨੂੰ ਕੀਤੀ ਗਈ ਨਾਕਾਬੰਦੀ ਦੌਰਾਨ ਲੂਇਸ ਜ਼ੀਨਸ ਮੂਲ ਵਾਸੀ ਨਾਈਜੀਰੀਆ ਹਾਲ ਵਾਸੀ ਚੰਦਰ ਵਿਹਾਰ ਦਿੱਲੀ ਅਤੇ ਲੱਕੀ ਚਿਮਾ ਐਮਗੁਈ ਮੂਲ ਵਾਸੀ ਨਾਈਜੀਰੀਆ ਹਾਲ ਵਾਸੀ ਦਵਾਰਕਾ ਮੋੜ ਦਿੱਲੀ ਨੂੰ ਕਾਬੂ ਕੀਤਾ ਗਿਆ। ਥਾਣਾ ਮੰਡੀ ਗੋਬਿੰਦਗੜ੍ਹ ਦੇ ਉਸ ਸਮੇਂ ਦੇ ਥਾਣਾ ਮੁਖੀ ਨੇ ਉਸ ਸਮੇਂ ਦੇ ਡੀਐਸਪੀ ਦੀ ਹਾਜ਼ਰੀ ’ਚ ਜਦੋਂ ਉਪਰੋਕਤ ਵਿਅਕਤੀਆਂ ਦੀ ਤਲਾਸ਼ੀ ਕੀਤੀ ਤਾਂ ਦੋਵਾਂ ਦੇ ਕਬਜ਼ੇ ’ਚੋਂ 260 ਗ੍ਰਾਮ-260 ਗ੍ਰਾਮ (ਕੁੱਲ 520 ਗ੍ਰਾਮ) ਹੈਰੋਇਨ ਬਰਾਮਦ ਹੋਈ ਜਿਸ ’ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਾਮਲੇ ਦੀ ਸੁਣਵਾਈ ਪੂਰੀ ਹੋਣ ’ਤੇ ਫ਼ਤਹਿਗੜ੍ਹ ਸਾਹਿਬ ਦੀ ਸਪੈਸ਼ਲ ਅਦਾਲਤ ਨੇ ਲੁਇਸ ਜ਼ੀਨਸ ਅਤੇ ਲੱਕੀ ਚਿਮਾ ਐਮਗੁਈ ਵਾਸੀਆਨ ਨਾਈਜ਼ੀਰੀਆ ਨੂੰ ਮਾਮਲੇ ’ਚ ਦੋਸ਼ੀ ਮੰਨਦੇ ਹੋਏ 10-10 ਸਾਲ ਬਾਮੁਸ਼ੱਕਤ ਅਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।






Comments