google-site-verification=ILda1dC6H-W6AIvmbNGGfu4HX55pqigU6f5bwsHOTeM
top of page

ਦੇਸ਼ ਦੀਆਂ 46 ਦਵਾਈਆਂ ਦੇ ਸੈਂਪਲ ਫੇਲ੍ਹ, ਕੇਂਦਰੀ ਦਵਾਈ ਮਾਪਦੰਡ ਕੰਟਰੋਲ ਸੰਗਠਨ ਵੱਲੋਂ ਜਾਰੀ ਅਲਰਟ, ਵਾਪਸ ਮੰਗਵਾਉਣ ਦੇ ਦਿੱਤੇ ਨਿਰਦੇਸ਼

  • bhagattanya93
  • Feb 22, 2024
  • 2 min read

22/02/2024

ree

ਅੱਖਾਂ ਦੀ ਇੰਫੈਕਸ਼ਨ, ਅਨੀਮੀਆ, ਐਲਰਜੀ, ਦਮਾ, ਗੈਸ ਤੇ ਚਮੜੀ ਦੇ ਲਾਗ ਦੇ ਰੋਗਾਂ ਸਮੇਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਸਬੰਧਤ ਦਵਾਈਆਂ ਦੀ ਗੁਣਵੱਤਾ ਮਾਪਦੰਡਾਂ ਦੀ ਕਸਵੱਟੀ ’ਤੇ ਖਰੀ ਨਹੀਂ ਉਤਰੀ ਹੈ। ਕੇਂਦਰੀ ਦਵਾਈ ਮਾਪਦੰਡ ਕੰਟਰੋਲ ਸੰਗਠਨ ਵੱਲੋਂ ਜਾਰੀ ਅਲਰਟ ਅਨੁਸਾਰ ਸਾਰੇ ਮੁਲਕ ਦੀਆਂ 46 ਦਵਾਈਆਂ ਦੀ ਗੁਣਵੱਤਾ ਖ਼ਰਾਬ ਸਾਬਤ ਹੋਈ ਹੈ। ਸੰਗਠਨ ਨੇ ਜਨਵਰੀ ਵਿਚ ਦੇਸ਼ ਭਰ ਤੋਂ 932 ਦਵਾਈਆਂ ਦੇ ਸੈਂਪਲ ਲਏ ਸਨ। ਹਿਮਾਚਲ ਦੇ ਫਾਰਮਾ ਉਦਯੋਗਾਂ ਦੀ ਸਭ ਤੋਂ ਵੱਧ 14 ਤੇ ਉੱਤਰਾਖੰਡ ਵਿਚ ਬਣੀਆਂ 9 ਦਵਾਈਆਂ ਦੇ ਸੈਂਪਲ ਫੇਲ੍ਹ ਹੋਏ ਹਨ।


ਹਿਮਾਚਲ ਪ੍ਰਦੇਸ਼ ਚਿਵ ਸਨਵੇਟ ਹੈਲਥਕੇਅਰ ਉਦਯੋਗ ਦੀ ਕਲਿੰਡਾਸਿਨ-300 ਤੇ ਐਮੀਸਿਨ-100 ਦਵਾਈ ਦਾ ਸੈਂਪਲ ਫੇਲ੍ਹ ਹੋਇਆ ਹੈ। ਇਕੂਈਨੋਵਾ ਫਾਰਮਾਸਿਊਟੀਕਲ ਦਾ ਸਿਪਰਮਿਡ ਸੀਰਪ, ਜੀ ਲੈਬਾਰਟਰੀ ਦੀ ਮੋਕਸੀਜੀਪ ਆਈ ਡ੍ਰਾਪ, ਡੀਐੱਮ ਫਾਰਮਾ ਪ੍ਰਾਈਵੇਟ ਦੀ ਟ੍ਰਾਂਸਾਈਕਲ-ਐੱਮਐੱਫ ਦਵਾਈ, ਏਐੱਨਜੀ ਸਾਇੰਸ ਉਦਯੋਗ ਦੀ ਫਾਲਿਕ ਐਸਿਡ ਟੈਬਲੈੱਟ 5-ਐੱਮਜੀ ਤੇ ਡਿਕਲੋਫੀਨੈਕ ਸੋਡੀਅਮ ਇੰਜੈਕਸ਼ਨ ਦਾ ਸੈਂਪਲ ਫੇਲ੍ਹ ਹੋਇਆ ਹੈ। ਹੀਟਰੋ ਲੈਬ ਦੀ ਪੈਂਟੋਸੇਕ ਦਵਾਈ, ਹੀਲਰ ਲੈਬ ਦੀ ਲੀਵੋਸਿਟ੍ਰਾਜਿਨ ਟੈੱਬਲੇਟ, ਮੈਗਨਾਟੈੱਕ ਇੰਟਰਪ੍ਰਾਈਜਿਜ਼ ਉਦਯੋਗ ਦੀ ਗਲੈਮ ਜੀਐੱਮਪੀ-2 ਟੈੱਬਲੈਟ, ਸ੍ਰੀ ਰਾਮ ਹੈਲਥਕੇਅਰ ਦੀ ਪ੍ਰੈਂਟਾਪ੍ਰੋਜ਼ੋਲ ਗੈਸਟ੍ਰੋ-ਰੈਜ਼ਿਸਟੈਂਟ ਟੈੈੱਬਲੈਟ ਆਈਪੀ-40, ਫਾਰਗੋ ਫਾਰਮਾਸਿਊਟੀਕਲ ਦੀ ਫੋਲਸੈੱਟ-ਐੱਮਟੀ, ਐੱਸਪੋ ਫਾਰਮਾਸਿਊਟੀਕਲ ਦੀ ਪੈਵੀਸੇਲ ਐੱਮ ਟੈੱਬਲੈਟ ਤੇ ਰਾਚਿਲ ਫਾਰਮਾ ਉਦਯੋਗ ਦੀ ਟੀਸੈਕਟ-ਐੱਮ ਟੈੱਬਲੈਟ ਦਾ ਸੈਂਪਲ ਫੇਲ੍ਹ ਹੋਇਆ ਹੈ।


ਓਧਰ, ਉੱਤਰਾਖੰਡ ਦੇ ਜਪੀ ਡਰੱਗ ਉਦਯੋਗ ਦੀਆਂ ਤਿੰਨ, ਉਨੀਮਾਰਕ ਲੈਬਾਰਟਰੀ, ਪਿਓਰ ਐਂਡ ਕਿਓਰ ਹੈਲਥਕੇਅਰ, ਰੀਜੈਂਸੀ ਹੈਲਥਕੇਅਰ, ਲੋਟਸ ਸਰਜੀਕਲ, ਵਿਲਿਨ ਬਾਇਓ ਮੇਡ ਲਿਮਟਿਡ ਤੇ ਐੱਪਲ ਫਾਰਮੂਲੇਸ਼ਨ ਵਿਚ ਬਣੀ ਇਕ-ਇਕ ਦਵਾਈ ਗੁਣਵੱਤਾ ਮੁਤਾਬਕ ਨਹੀਂ ਨਹੀਂ ਪਾਈ ਗਈ ਹੈ। ਉੱਤਰ ਪ੍ਰਦੇਸ਼ ਵਿਚ ਬਣੀ ਯੂਨੀਕਿਓਰ ਦਵਾਈ ਦੇ ਦੋ, ਐੱਮਕੇ ਲੈਬਾਰਟਰੀ ਤੇ ਅਰੂ ਹੈਲਥਕੇਅਰ ਦੀ ਇਕ-ਇਕ ਦਵਾਈ ਦਾ ਸੈਂਪਲ ਫੇਲ੍ਹ ਹੋਇਆ ਹੈ। ਜਾਪਾਨ ਦੀ ਜੇਐੱਮਐੱਸ ਕੰਪਨੀ ਵਿਚ ਬਣੀਆਂ ਚਾਰ ਦਵਾਈਆਂ ਗੁਣਵੱਤਾ ਵਿਚ ਸਹੀ ਨਹੀਂ ਪਾਈਆਂ ਗਈਆਂ ਹਨ। ਹੈਦਰਾਬਾਦ ਦੇ ਗਲੋਬਲ ਫਾਰਮੂਲੇਸ਼ਨ ਉਦਯੋਗ ਦੀਆਂ ਤਿੰਨ, ਦਿੱਲੀ ਦੇ ਰੀਡਲੇ ਲਾਈਫ ਸਾਇੰਸ ਪ੍ਰਾਈਵੇਟ ਉਦਯੋਗ ਨਰੇਲਾ ਦੀਆਂ ਦੋ, ਕਰਨਾਟਕ, ਬੰਗਾਲ, ਹਰਿਆਣਾ, ਮੱਧ ਪ੍ਰਦੇਸ਼, ਸਿੱਕਮ, ਪੁੱਡੂਚੇਰੀ, ਗੁਜਰਾਤ ਤੇ ਜੰਮੂ ਵਿਚ ਬਣੀ ਇਕ-ਇਕ ਦਵਾਈ ਦਾ ਸੈਂਪਲ ਫੇਲ੍ਹ ਹੋਇਆ ਹੈ।


ਹਿਮਾਚਲ ’ਚ ਸਥਾਪਤ ਜਿਨ੍ਹਾਂ ਉਦਯੋਗਾਂ ਦੀਆਂ ਦਵਾਈਆਂ ਦੇ ਸੈਂਪਲ ਫੇਲ੍ਹ ਹੋਏ ਹਨ, ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਗੁਣਵੱਤਾਹੀਣ ਦਵਾਈਆਂ ਦਾ ਜ਼ਖ਼ੀਰਾ ਵਾਪਸ ਮੰਗਵਾਉਣ ਦੇ ਨਿਰਦੇਸ਼ ਦੇ ਕੇ ਉਦਯੋਗ ਪ੍ਰਬੰਧਕਾਂ ਤੋਂ ਜਵਾਬ ਮੰਗਿਆ ਜਾ ਰਿਹਾ ਹੈ। ਜਵਾਬ ਸਹੀ ਨਾ ਮਿਲਣ ’ਤੇ ਡਰੱਗ ਐਂਡ ਕਾਸਮੈਟਿਕ ਐਕਟ ਤਹਿਤ ਸਬੰਧਤ ਫਾਰਮਾ ਉਦਯੋਗਾਂ ’ਤੇ ਕਾਰਵਾਈ ਕੀਤੀ ਜਾਵੇਗੀ।

Comments


Logo-LudhianaPlusColorChange_edited.png
bottom of page