ਧੁੰਦ ਦਾ ਕਹਿਰ... ਕੈਂਟਰ, ਟਰੱਕ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ, ਕਾਰ ਸਵਾਰਾਂ ਨੂੰ ਮਸਾਂ ਬਾਹਰ ਕੱਢਿਆ
- bhagattanya93
- Jan 25, 2024
- 1 min read
25/01/2024
ਦਿੜ੍ਹਬਾ ਵਿਖੇ ਉਸ ਸਮੇਂ ਵੱਡਾ ਜਾਨੀ ਨੁਕਸਾਨ ਹੋਣ ਤੋਂ ਟਲ ਗਿਆ ਜਦੋਂ ਪਿੰਡ ਤੁਰਬੰਜਾਰਾ ਨੇੜੇ ਰਾਸ਼ਟਰੀ ਮਾਰਗ ’ਤੇ ਇਕ ਕੈਂਟਰ ਖੜ੍ਹਾ ਸੀ ਜਿਸ ਨਾਲ ਧੁੰਦ ਕਾਰਨ ਕੈਂਟਰ, ਟਰੱਕ ਤੇ ਕਾਰ ਦੀ ਟੱਕਰ ਹੋ ਗਈ। ਹਾਦਸੇ 'ਚ ਕਾਰ ਚਾਲਕ ਜ਼ਖ਼ਮੀ ਹੋ ਗਿਆ ਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਮੌਕੇ ‘ਤੇ ਮੌਜੂਦ ਪਿੰਡ ਦੇ ਲੋਕਾਂ ਤੇ ਪੁਲਿਸ ਪੁਲਾਜ਼ਮਾਂ ਨੇ ਕਾਰ ‘ਚੋਂ 5 ਵਿਅਕਤੀਆਂ ਨੂੰ ਬਾਹਰ ਕੱਢਿਆ। ਜਾਂਚ ਅਧਿਕਾਰੀ ਥਾਣੇਦਾਰ ਮਿੱਠੂ ਰਾਮ ਨੇ ਦੱਸਿਆ ਕਿ ਪਿੰਡ ਸੋਹੀਆਂ ਕਲਾਂ ਦਾ ਰਹਿਣ ਵਾਲਾ ਗੁਰਜੰਟ ਸਿੰਘ ਪੰਜਾਬ ਪੁਲਿਸ ‘ਚ ਬਤੌਰ ਏਐਸਆਈ ਸੰਗਰੂਰ ਵਿਖੇ ਡਿਊਟੀ ਨਿਭਾ ਰਿਹਾ ਹੈ। ਜਦੋਂ ਉਹ ਆਪਣੇ ਪਰਿਵਾਰ ਸਮੇਤ ਕਾਰ 'ਚ ਦਿੜ੍ਹਬਾ ਤੋਂ ਸੰਗਰੂਰ ਵੱਲ ਜਾ ਰਿਹਾ ਸੀ ਤਾਂ ਪਿੰਡ ਤੂਰਬੰਜਾਰਾ ਨੇੜੇ ਰਾਸ਼ਟਰੀ ਮਾਰਗ ’ਤੇ ਬਿਨਾਂ ਸਿਗਨਲ ਦੇ ਖੜ੍ਹੇ ਕੈਂਟਰ 'ਚ ਕਾਰ ਜਾ ਵੱਜੀ। ਏਐਸਆਈ ਗੁਰਜੰਟ ਸਿੰਘ ਅਤੇ ਦੋ ਬੱਚੀਆਂ ਸਮੇਤ ਪੰਜ ਵਿਅਕਤੀ ਕਾਰ 'ਚ ਸਵਾਰ ਸਨ। ਜਦੋਂ ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਕਾਰ ‘ਚੋਂ ਬਾਹਰ ਕੱਢਿਆ ਤਾਂ ਦੂਜੇ ਪਾਸਿਓਂ ਇਕ ਟਰੱਕ ਤੇਜ਼ ਰਫਤਾਰ ਨਾਲ ਆਇਆ ਤੇ ਉਕਤ ਪਰਿਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਸੰਗਰੂਰ ਦੇ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਕੈਂਟਰ ਅਤੇ ਟਰੱਕ ਦੇ ਦੋਵੇਂ ਚਾਲਕ ਮੌਕੇ ਤੋਂ ਫਰਾਰ ਹੋ ਗਏ ਤੇ ਜ਼ਖ਼ਮੀਆਂ ਨੂੰ ਸੰਗਰੂਰ ਦੇ ਹਸਪਤਾਲ ਤੋਂ ਪਟਿਆਲਾ ਰੈਫਰ ਕਰ ਦਿੱਤਾ ਗਿਆ। ਇਕ ਛੋਟੀ ਬੱਚੀ ਦੀ ਲੱਤ ‘ਤੇ ਸੱਟ ਲੱਗੀ ਹੈ ਤੇ ਬਾਕੀ ਲੋਕਾਂ ਦੇ ਵੀ ਡੂੰਘੀਆਂ ਸੱਟਾਂ ਲੱਗੀਆਂ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਏਐਸਆਈ ਮਿੱਠੂ ਰਾਮ ਨੇ ਦੱਸਿਆ ਕਿ ਦੋਵੇਂ ਵਾਹਨਾਂ ਨੂੰ ਕਬਜੇ ‘ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਗੁਰਜੰਟ ਸਿੰਘ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।






Comments