google-site-verification=ILda1dC6H-W6AIvmbNGGfu4HX55pqigU6f5bwsHOTeM
top of page

ਧੀ ਦਾ ਕਤਲ ਕਰਵਾਉਣ ਵਾਲੀ ਮਾਂ ਨੂੰ ਭੇਜਿਆ ਜੇਲ੍ਹ, ਵਾਰਦਾਤ 'ਚ ਵਰਤੀ ਗਈ ਸਕੂਟਰੀ ਤੇ ਹਥਿਆਰ ਬਰਾਮਦ

  • Dec 10, 2024
  • 1 min read

10/12/2024

ਧੀ ਦਾ ਕਤਲ ਕਰਵਾਉਣ ਦੇ ਮਾਮਲੇ 'ਚ ਪੁਲਿਸ ਵੱਲੋਂ ਕਾਬੂ ਕੀਤੀ ਗਈ ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਨਾਭਾ ਸਥਾਨਕ ਵਿਕਾਸ ਕਾਲੋਨੀ ਵਿੱਚ ਵਾਪਰੀ ਇਸ ਘਟਨਾ ਨਾਲ ਸੰਬੰਧਿਤ ਮਿ੍ਤਕ ਲੜਕੀ ਦੀ ਮਾਤਾ ਅਤੇ ਉਸ ਦੇ ਪ੍ਰੇਮੀ ਨੂੰ ਕੋਤਵਾਲੀ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਸੀ। ਕੋਤਵਾਲੀ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਮਿ੍ਤਕ ਲੜਕੀ ਦੇ ਕਾਤਲ ਦੇ ਦੋਸ਼ ਹੇਠ ਕਾਬੂ ਕੀਤੀ ਗਈ ਲੜਕੀ ਦੀ ਮਾਤਾ ਅਤੇ ਇਕ ਹੋਰ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਦੋਵਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ। ਮ੍ਰਿਤਕ ਲੜਕੀ ਦੀ ਮਾਤਾ ਦੇ ਇਕ ਹੋਰ ਸਾਥੀ ਦਾ ਹਾਲੇ ਦੋ ਦਿਨ ਦਾ ਰਿਮਾਂਡ ਬਾਕੀ ਹੈ ਜਿਸ ਨੂੰ ਬਾਅਦ ਵਿੱਚ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇੰਸਪੈਕਟਰ ਖੋਖਰ ਨੇ ਕਿਹਾ ਕਿ ਵਾਰਦਾਤ ਵਿੱਚ ਵਰਤੀ ਗਈ ਐਕਟਿਵਾ ਸਕੂਟਰੀ ਅਤੇ ਹਥਿਆਰ ਪੁਲਿਸ ਵੱਲੋਂ ਬਰਾਮਦ ਕਰ ਲਏ ਗਏ ਹਨ।

Comments


Logo-LudhianaPlusColorChange_edited.png
bottom of page