ਧੀ ਨਾਲ ਝਗੜਾ ਕਰਨ ਉਪਰੰਤ ਮਾਂ ਨੇ ਲਿਆ ਫਾਹਾ, ਖੁਦਕੁਸ਼ੀ ਤੋਂ ਪਹਿਲਾਂ ਧੀ ਦੇ ਸਿਰ ’ਤੇ ਦਾਤਰ ਨਾਲ ਕੀਤਾ ਹਮਲਾ
- Dec 18, 2023
- 1 min read
18/12/2023
ਇਕ ਔਰਤ ਨੇ ਧੀ ਨਾਲ ਝਗੜਾ ਕਰਨ ਤੋਂ ਬਾਅਦ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਥਾਣਾ ਹਰਿਆਣਾ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਸੰਤੋਸ਼ ਕੁਮਾਰੀ (27) ਵਾਸੀ ਜਨੋੜੀ ਰੋਡ ਹਰਿਆਣਾ ਦੇ ਗੁਆਂਢੀਆਂ ਨੇ ਦੱਸਿਆ ਕਿ ਮਿ੍ਰਤਕਾ ਸੰਤੋਸ਼ ਕੁਮਾਰੀ ਦਾ ਪਤੀ ਅਨੂਪ ਕੁਮਾਰ ਮਜ਼ਦੂਰ ਹੈ। ਉਸ ਦੇ ਚਾਰ ਬੱਚੇ ਹਨ। ਸ਼ਨਿਚਰਵਾਰ ਨੂੰ ਸੰਤੋਸ਼ ਕੁਮਾਰੀ ਦਾ ਕਿਸੇ ਗੱਲ ਨੂੰ ਲੈ ਕੇ ਆਪਣੀ 9 ਸਾਲਾ ਧੀ ਨਾਲ ਝਗੜਾ ਹੋ ਗਿਆ ਸੀ। ਝਗੜਾ ਇੰਨਾ ਵਧ ਗਿਆ ਕਿ ਸੰਤੋਸ਼ ਕੁਮਾਰੀ ਨੇ ਧੀ ਦੇ ਸਿਰ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਕਾਜਲ ਦੇ ਸਿਰ ’ਤੇ ਡੂੰਘਾ ਜ਼ਖ਼ਮ ਹੋ ਗਿਆ। ਸੰਤੋਸ਼ ਕੁਮਾਰੀ ਦੇ ਗੁਆਂਢ ਵਿਚ ਰਹਿੰਦੇ ਰਿਸ਼ਤੇਦਾਰ ਹੀ ਕਾਜਲ ਨੂੰ ਹਸਪਤਾਲ ਲੈ ਕੇ ਗਏ। ਪਿੱਛੇ ਸੰਤੋਸ਼ ਕੁਮਾਰੀ ਘਰ ਵਿਚ ਇਕੱਲੀ ਸੀ। ਦੇਰ ਸ਼ਾਮ ਨੂੰ ਜਦੋਂ ਉਸ ਦਾ ਪਤੀ ਕੰਮ ਤੋਂ ਘਰ ਆਇਆ ਤਾਂ ਉਸ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਉਸ ਨੇ ਗੁਆਂਢੀਆਂ ਦੀ ਮਦਦ ਨਾਲ ਜਦੋਂ ਦਰਵਾਜ਼ਾ ਤੋੜਿਆ ਤਾਂ ਅੰਦਰ ਸੰਤੋਸ਼ ਕੁਮਾਰੀ ਦੀ ਲਾਸ਼ ਫਾਹੇ ’ਤੇ ਲਟਕ ਰਹੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।






Comments