ਨਾਗਪੁਰ ਦੀ ਸੋਲਰ ਕੰਪਨੀ 'ਚ ਭਿਆਨਕ ਧ+ਮਾਕਾ, ਕੰਮ ਕਰ ਰਹੇ 9 ਲੋਕਾਂ ਦੀ ਮੌ+ਤ; 3 ਜ਼ਖ਼+ਮੀ
- Dec 17, 2023
- 1 min read
17/12/2023
ਮਹਾਰਾਸ਼ਟਰ ਦੇ ਨਾਗਪੁਰ 'ਚ ਬਜ਼ਾਰਗਾਓਂ ਨੇੜੇ ਇਕ ਸੋਲਰ ਵਿਸਫੋਟਕ ਕੰਪਨੀ 'ਚ ਐਤਵਾਰ ਸਵੇਰੇ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਸ ਧਮਾਕੇ 'ਚ 9 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ ਜਦੋਂ ਧਮਾਕਾ ਹੋਇਆ ਤਾਂ ਸੋਲਰ ਕੰਪਨੀ ਦੀ ਯੂਨਿਟ ਦੇ ਅੰਦਰ ਕੁੱਲ 12 ਕਰਮਚਾਰੀ ਮੌਜੂਦ ਸਨ। ਇਹ ਧਮਾਕਾ ਫਰਮ ਦੇ ਕਾਸਟ ਬੂਸਟਰ ਪਲਾਂਟ 'ਚ ਹੋਇਆ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।






Comments