google-site-verification=ILda1dC6H-W6AIvmbNGGfu4HX55pqigU6f5bwsHOTeM
top of page

ਨਾਜਾਇਜ਼ ਸਬੰਧਾਂ ਕਾਰਨ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕ+ਤ+ਲ, ਪਤਨੀ ਤੇ ਪ੍ਰੇਮੀ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

  • Jan 8, 2025
  • 1 min read

08/01/2025

ਪਿੰਡ ਮਚਾਕੀ ਕਲਾਂ ’ਚ ਨਾਜਾਇਜ਼ ਸਬੰਧਾਂ ਕਾਰਨ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਔਰਤ ਦੇ ਪ੍ਰੇਮੀ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਟਨਾ ਦੀ ਸੂਚਨਾ ਵੀ ਪੁਲਿਸ ਨੂੰ ਕਤਲ ਦੇ ਮੁਲਜ਼ਮ ਨੇ ਫੋਨ ਕਰ ਕੇ ਦਿੱਤੀ ਅਤੇ ਫਿਰ ਉਹ ਫ਼ਰਾਰ ਹੋ ਗਿਆ। ਪੁਲਿਸ ਨੇ ਮਿ੍ਤਕ ਦੀ ਪਤਨੀ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


ਪਿੰਡ ਮਚਾਕੀ ਕਲਾਂ ਦਾ 35 ਸਾਲਾ ਕੁਲਦੀਪ ਸਿੰਘ ਮਜ਼ਦੂਰੀ ਕਰਦਾ ਸੀ। ਕੁਲਦੀਪ ਦੀ ਪਤਨੀ ਅਮਨਦੀਪ ਕੌਰ ਦੇ ਕੁਲਵੰਤ ਸਿੰਘ ਮੋਟਾ ਨਾਲ ਨਾਜਾਇਜ਼ ਸਬੰਧ ਸਨ। ਬੀਤੇ ਸੋਮਵਾਰ ਦੇਰ ਰਾਤ ਕੁਲਵੰਤ ਸਿੰਘ ਨੇ ਉਸ ਦੇ ਘਰ ਆਕੇ ਤੇਜ਼ਧਾਰ ਹਥਿਆਰਾਂ ਨਾਲ ਕੁਲਦੀਪ ਸਿੰਘ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ 112 ਨੰਬਰ ਫੋਨ ਕਰਕੇ ਪੁਲਿਸ ਨੂੰ ਸੂਚਿਤ ਵੀ ਕੀਤਾ ਕਿ ਉਸ ਨੇ ਕੁਲਦੀਪ ਦਾ ਕਤਲ ਕਰ ਦਿੱਤਾ ਹੈ। ਕੁਲਦੀਪ ਦੇ ਭਰਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਕੁਲਦੀਪ ਦੀ ਪਤਨੀ ਅਮਨਦੀਪ ਕੌਰ ਦੇ ਕੁਲਵੰਤ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਉਸ ਦੇ ਨਾਲ ਭੱਜ ਵੀ ਗਈ ਸੀ ਪਰ ਕੁਝ ਸਮਾਂ ਪਹਿਲਾਂ ਉਹ ਪਰਤ ਆਈ ਸੀ। ਰਜਿੰਦਰ ਨੇ ਦੱਸਿਆ ਕਿ ਉਸ ਨੂੰ ਕੁਲਦੀਪ ਸਿੰਘ ਨੇ ਫੋਨ ’ਤੇ ਦੱਸਿਆ ਸੀ ਕਿ ਕੁਲਵੰਤਦ ਕੁਝ ਦਿਨ ਪਹਿਲਾਂ ਆਇਆ ਸੀ ਅਤੇ ਉਨ੍ਹਾਂ ਦੀ ਬਹਿਸ ਵੀ ਹੋਈ ਸੀ ਕਿਉਂਕਿ ਕੁਲਦੀਪ ਆਪਣੀ ਪਤਨੀ ਅਮਨਦੀਪ ਕੌਰ ਨੂੰ ਉਸ ਨਾਲ ਮਿਲਣ ਤੋਂ ਰੋਕਦਾ ਸੀ। ਕੁਲਦੀਪ ਸਿੰਘ ਦੇ ਦੋ ਪੁੱਤਰ ਇਕ ਪੰਜ ਸਾਲ ਅਤੇ ਇਕ ਸੱਤ ਸਾਲ ਦਾ ਹੈ।



ਡੀਐੱਸਪੀ ਤਿ੍ਲੋਚਨ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਪਤਨੀ ਅਮਨਦੀਪ ਕੌਰ, ਮੁਲਜ਼ਮ ਕੁਲਵੰਤ ਸਿੰਘ ਮੋਟਾ ਅਤੇ ਹੱਤਿਆ ਦੇ ਸਮੇਂ ਉਥੇ ਮੌਜੂਦ ਮੁਲਜ਼ਮ ਦੇ ਨਾਲ ਆਕਾਸ਼ਦੀਪ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲ਼ਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀ ਹੈ।

Comments


Logo-LudhianaPlusColorChange_edited.png
bottom of page