ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਕਿਸਾਨ ਦਾ ਕ+ਤ+ਲ, ਪੁਲਿਸ ਨੇ ਇਕ ਮੁਲਜ਼ਮ ਨੂੰ ਕੀਤਾ ਗਿ੍ਰਫ਼ਤਾਰ
- Mar 7, 2024
- 2 min read
07/03/2024
ਪਿੰਡ ਹੁਸੈਨਪੁਰ ਬੁਲ੍ਹੇ ਵਿਚ ਕਿਸਾਨ ਦੇ ਕਤਲ ਮਾਮਲੇ ਵਿਚ ਪੁਲਿਸ ਨੇ ਅਣਪਛਾਤੇ ਵਿਅਕਤੀ ਸਮੇਤ ਦੋ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਇਸੇ ਪਿੰਡ ਦੇ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।
ਐੱਸਐੱਸਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਕਿਸਾਨ ਦਾ ਕਤਲ ਨਾਜਾਇਜ਼ ਸਬੰਧਾਂ ਤੇ ਪੈਸਿਆਂ ਦੇ ਲੈਣ-ਦੇਣ ਕਾਰਨ ਹੋਇਆ ਹੈ। ਮ੍ਰਿਤਕ ਕਿਸਾਨ ਬਲਬੀਰ ਸਿੰਘ ਦੇ ਦੋ ਪੁੱਤਰ ਹਨ। ਉਸ ਦਾ ਇਕ ਪੁੱਤਰ ਯੂਕੇ ਵਿਚ ਹੈ ਅਤੇ ਦੂਜਾ ਫ਼ੌਜ ਵਿਚ ਹੈ ਅਤੇ ਪਤਨੀ ਦਾ ਕੁਝ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਸੀ। ਮੁਲਜ਼ਮ ਲਖਵਿੰਦਰ ਸਿੰਘ ਵਾਸੀ ਪਿੰਡ ਹੁਸੈਨਪੁਰ ਬੁੱਲ੍ਹੇ ਨੂੰ ਸ਼ੱਕ ਸੀ ਕਿ ਕਿਸਾਨ ਬਲਬੀਰ ਸਿੰਘ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ। ਇਸੇ ਕਾਰਨ ਲਖਵਿੰਦਰ ਸਿੰਘ ਨੇ ਮੰਗਲਵਾਰ ਰਾਤ ਬਲਬੀਰ ਸਿੰਘ ਨੂੰ ਘਰ ਬੁਲਾ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਕਿਸਾਨ ਦੇ ਭਰਾ ਜੁਗਰਾਜ ਸਿੰਘ ਨੇ ਦੱਸਿਆ ਕਿ 4 ਮਾਰਚ ਦੀ ਸ਼ਾਮ ਨੂੰ ਲਖਵਿੰਦਰ ਸਿੰਘ ਨੇ ਉਸ ਦੇ ਭਰਾ ਬਲਬੀਰ ਸਿੰਘ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਉਹ ਬਾਹਰ ਚਲਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ। ਇਸ ਤੋਂ ਬਾਅਦ ਬਲਵੀਰ ਸਿੰਘ ਰਾਤ 8 ਵਜੇ ਆਪਣੇ ਘਰ ਆ ਗਿਆ। ਉਸ ਨੇ ਦੱਸਿਆ ਕਿ ਅੱਧੀ ਰਾਤ ਨੂੰ ਬਲਵੀਰ ਸਿੰਘ ਨੂੰ ਦੁਬਾਰਾ ਲਖਵਿੰਦਰ ਸਿੰਘ ਦਾ ਫੋਨ ਆਇਆ ਅਤੇ ਮੁਲਜ਼ਮ ਉਸ ਨੂੰ ਬੁਲਾ ਕੇ ਖੇਤਾਂ ਵਿਚ ਲੈ ਗਿਆ, ਜਿੱਥੇ ਉਸ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਉਸ ਦਾ ਭਰਾ ਬਲਵੀਰ ਸਿੰਘ ਰਾਤ ਭਰ ਘਰ ਨਹੀਂ ਆਇਆ। ਸਵੇਰੇ ਪਿੰਡ ਵਾਸੀਆਂ ਤੋਂ ਪਤਾ ਲੱਗਾ ਕਿ ਉਸ ਦੀ ਲਾਸ਼ ਖੇਤਾਂ ਵਿਚ ਮੋਟਰ ’ਤੇ ਪਈ ਹੈ।
ਐੱਸਐੱਸਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਦੋਵਾਂ ਕਿਸਾਨਾਂ ਵਿਚ ਆਪਸੀ ਦੋਸਤੀ ਸੀ ਅਤੇ ਪੈਸਿਆਂ ਦਾ ਲੈਣ-ਦੇਣ ਵੀ ਆਪਸ ਵਿਚ ਕਰਦੇ ਸਨ। ਲਖਵਿੰਦਰ ਸਿੰਘ ਨੂੰ ਸ਼ੱਕ ਸੀ ਕਿ ਬਲਬੀਰ ਸਿੰਘ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ। ਇਸੇ ਰੰਜਿਸ਼ ਕਾਰਨ ਉਸ ਨੇ ਬਲਬੀਰ ਸਿੰਘ ਦਾ ਕਤਲ ਕਰ ਦਿੱਤਾ।
ਥਾਣਾ ਕਬੀਰਪੁਰ ਦੀ ਪੁਲਿਸ ਨੇ ਕਤਲ ’ਚ ਸਹਿਯੋਗ ਦੇਣ ਵਾਲੇ ਲਖਵਿੰਦਰ ਸਿੰਘ ਤੇ ਉਸ ਦੇ ਇਕ ਅਣਪਛਾਤੇ ਸਾਥੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਲਖਵਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਅਤੇ ਦੂਜੇ ਮੁਲਜ਼ਮ ਦੀ ਭਾਲ ਜਾਰੀ ਹੈ।






Comments