google-site-verification=ILda1dC6H-W6AIvmbNGGfu4HX55pqigU6f5bwsHOTeM
top of page

ਨੌਜਵਾਨ ਦੀ ਕੈਨੇਡਾ 'ਚ ਸਵੀਮਿੰਗ ਪੂਲ 'ਚ ਵਾਪਰੇ ਹਾਦਸੇ ਦੌਰਾਨ ਮੌ*ਤ

  • bhagattanya93
  • Jul 20, 2025
  • 1 min read

20/07/2025

ਓਨਟਾਰੀਓ ਦੇ ਬਲੂ ਮਾਊਂਟੇਨ ਵਿਲੇਜ ਵਿਖੇ ਲੰਘੀ 17 ਜੁਲਾਈ, 2025 ਨੂੰ ਵਾਪਰੇ ਸਵਿਮਿੰਗ ਪੂਲ ਹਾਦਸੇ ਵਿੱਚ 22 ਸਾਲਾਂ ਦੇ ਰਵੀਸ਼ ਨਰੰਗ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਰਵੀਸ਼ ਨਰੰਗ ਮੋਗਾ, ਪੰਜਾਬ ਦਾ ਰਹਿਣ ਵਾਲਾ ਸੀ ਅਤੇ ਉਹ ਕੈਨੇਡਾ ਪੜ੍ਹਾਈ ਲਈ ਆਇਆ ਸੀ। ਉਹ ਓਨਟਾਰੀਓ ਦੇ ਕੈਨਾਡੋਰ ਕਾਲਜ ਵਿੱਚ ਬਿਜਨੈਸ ਮੈਨੇਜਮੈਂਟ ਵਿੱਚ ਡਿਪਲੋਮਾ ਕਰ ਰਿਹਾ ਸੀ। ਜਾਂਚ ਅਧਿਕਾਰੀ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਅਤੇ ਹੋਰ ਵਧੇਰੇ ਜਾਣਕਾਰੀ ਦਾ ਇੰਤਜ਼ਾਰ ਹੈ। ਦੱਸਣਯੋਗ ਹੈ ਕਿ ਪਾਣੀ ਵਿੱਚ ਵਾਪਰੀਆਂ ਵੱਖ-ਵੱਖ ਘਟਨਾਵਾਂ ਵਿੱਚ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਜਾਣ ਦੀਆਂ ਖ਼ਬਰਾਂ ਲਗਾਤਾਰ ਕੈਨੇਡਾ ਤੋਂ ਆ ਰਹੀਆਂ ਹਨ।


Comments


Logo-LudhianaPlusColorChange_edited.png
bottom of page