ਨਾਬਾਲਗ ਲੜਕੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਨਾਉਣ ਦੇ ਦੋਸ਼ ’ਚ 2 ਨਾਮਜ਼ਦ
- Jul 9, 2025
- 1 min read
09/07/2025

ਮਖੂ ਵਿਖੇ ਇਕ ਨਾਬਾਲਗ ਲੜਕੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਨਾਉਣ ਦੇ ਦੋਸ਼ ਵਿਚ ਦੋ ਨੌਜਵਾਨਾਂ ਖਿਲਾਫ਼ 64, 3 (5), 351 (1) ਬੀਐੱਨਐੱਸ 6 ਪੋਕਸੋ ਐਕਟ, 67 ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਇਕ ਮਹਿਲਾ ਨੇ ਦੱਸਿਆ ਕਿ ਉਸ ਦੀਆਂ ਦੋ ਲੜਕੀਆਂ, ਜਿਨ੍ਹਾਂ ਦੀ ਉਮਰ 13 ਅਤੇ 12 ਸਾਲ ਹੈ। ਮੇਰੀ ਛੋਟੀ ਲੜਕੀ ਜੋ ਸਕੂਲ ਵਿਚ ਅੱਠਵੀਂ ਜਮਾਤ ਵਿਚ ਪੜ੍ਹਾਈ ਕਰ ਕਰੀ ਹੈ, ਜੋ ਜੂਨ ਮਹੀਨੇ ਦੀਆਂ ਛੁੱਟੀਆਂ ਹੋਣ ਕਰਕੇ ਘਰ ਹੀ ਰਹਿੰਦੀ ਸੀ। ਝੋਨੇ ਦਾ ਸੀਜ਼ਨਹੋਣ ਕਰਕੇ ਅਸੀਂ ਸਾਹਿਬ ਦੇ ਖੇਤ ਵਿਚ ਝੋਨਾ ਲਗਾ ਰਹੇ ਸੀ।

ਮਿਤੀ 28 ਜੂਨ 2025 ਨੂੰ ਅਸੀਂ ਝੋਨਾ ਲਗਾ ਕੇ ਘਰ ਆਏ ਤਾਂ ਸਾਡੇ ਪਿੰਡ ਦੇ ਮੁੰਡੇ ਨੇ ਉਸ ਦੀ ਨਾਬਾਲਿਗ ਲੜਕੀ ਦੀ ਇਕ ਵਾਇਰਲ ਹੋਈ ਵੀਡਿਓ ਦਿਖਾਈ, ਜਿਸ ਵਿਚ ਸੰਨੀ ਪੁੱਤਰ ਮੇਜਰ ਸਿੰਘ ਸਾਡੀ ਲੜਕੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾ ਰਿਹਾ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਹਿਲਾ ਦੇ ਬਿਆਨਾਂ ’ਤੇ ਸੰਨੀ ਪੁੱਤਰ ਮੇਜਰ ਅਤੇ ਜਸਕਰਨ ਸਿੰਘ ਪੁੱਤਰ ਰੂਪਾ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।





Comments