google-site-verification=ILda1dC6H-W6AIvmbNGGfu4HX55pqigU6f5bwsHOTeM
top of page

ਨਾ ਲਾਏ ਜਾਣ ਧੋਖਾਧੜੀ ਵਾਲੇ ਲੋਨ ਐਪ ਦੇ ਇਸ਼ਤਿਹਾਰ, ਇੰਟਰਨੈੱਟ ਮੀਡੀਆ ਤੇ ਆਨਲਾਈਨ ਪਲੇਟਫਾਰਮਾਂ ਨੂੰ ਨਿਰਦੇਸ਼ ਜਾਰੀ

  • Dec 28, 2023
  • 1 min read

28/12/2023

ਕੇਂਦਰੀ ਇਲੈਕਟ੍ਰਾਨਿਕਸ ਤੇ ਸੂਚਨਾ ਟੈਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਸਰਕਾਰ ਨੇ ਇੰਟਰਨੈੱਟ ਮੀਡੀਆ ਤੇ ਆਨਲਾਈਨ ਪਲੇਟਫਾਰਮਾਂ ਨੂੰ ਇਹ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਪਲੇਟਫਾਰਮ ’ਤੇ ਕਰਜ਼ਾ ਦੇਣ ਵਾਲੇ ਧੋਖਾਧੜੀ ਵਾਲੇ ਐਪ ਦੇ ਇਸ਼ਤਿਹਾਰ ਨਾ ਲਾਉਣ। ਉਨ੍ਹਾਂ ਕਿਹਾ ਕਿ ਆਈਟੀ ਮੰਤਰਾਲੇ ਨੇ ਪਲੇਟਫਾਰਮਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਧੋਖਾਧੜੀ ਵਾਲੇ ਲੋਨ ਐਪ ਦੇ ਇਸ਼ਤਿਹਾਰ ਨਹੀਂ ਦੇ ਸਕਦੇ ਕਿਉਂਕਿ ਇਹ ਇਸ਼ਤਿਹਾਰ ਗੁਮਰਾਹ ਕਰਨ ਵਾਲੇ ਹਨ ਤੇ ਇੰਟਰਨੈੱਟ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਅਸੀਂ ਜਿਨ੍ਹਾਂ ਖੇਤਰਾਂ ’ਤੇ ਨਕੇਲ ਕੱਸ ਰਹੇ ਹਾਂ, ਉਨ੍ਹਾਂ ’ਚੋਂ ਇਕ ਧੋਖਾਧੜੀ ਵਾਲੇ ਲੋਨ ਐੈਪ ਦੇ ਇਸ਼ਤਿਹਾਰ ਹਨ, ਜਿਹੜੇ ਕਈ ਪਲੇਟਫਾਰਮਾਂ ’ਤੇ ਚੱਲ ਰਹੇ ਹਨ। ਕੋਈ ਵੀ ਵਿਚੋਲੀਆ ਧੋਖਾਧੜੀ ਵਾਲੇ ਲੋਨ ਐਪ ਦੇ ਇਸ਼ਤਿਹਾਰ ਨਹੀਂ ਦੇ ਸਕਦਾ।

Comments


Logo-LudhianaPlusColorChange_edited.png
bottom of page