google-site-verification=ILda1dC6H-W6AIvmbNGGfu4HX55pqigU6f5bwsHOTeM
top of page

ਧੀ ਦਾ ਗਲਾ ਘੁੱਟ ਕੇ ਕਤਲ, ਫਿਰ ਮੂੰਹ 'ਚ ਪਾਇਆ ਕੀਟਨਾਸ਼ਕ

  • Aug 30, 2025
  • 1 min read

30/08/2025

ਕਰਨਾਟਕ ਵਿੱਚ ਇੱਕ ਵਿਅਕਤੀ 'ਤੇ ਆਪਣੀ ਧੀ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਧੀ ਕਿਸੇ ਹੋਰ ਭਾਈਚਾਰੇ ਦੇ ਨੌਜਵਾਨ ਨਾਲ ਸਬੰਧਾਂ ਵਿੱਚ ਸੀ ਅਤੇ ਪਿਤਾ ਇਸ ਤੋਂ ਖੁਸ਼ ਨਹੀਂ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਧੀ ਨੂੰ ਮਾਰਨ ਦੀ ਯੋਜਨਾ ਬਣਾਈ ਸੀ।


ਪਿਤਾ ਨੇ ਪਹਿਲਾਂ ਆਪਣੀ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਇਸ ਨੂੰ ਖੁਦਕੁਸ਼ੀ ਵਰਗਾ ਬਣਾਉਣ ਦੀ ਕੋਸ਼ਿਸ਼ ਕੀਤੀ। ਆਪਣੀ ਧੀ ਦੀ ਮੌਤ ਤੋਂ ਬਾਅਦ ਉਸ ਨੇ ਜ਼ਬਰਦਸਤੀ ਉਸ ਦੇ ਮੂੰਹ ਵਿੱਚ ਕੀਟਨਾਸ਼ਕ ਪਾ ਦਿੱਤਾ ਤਾਂ ਜੋ ਇਹ ਖੁਦਕੁਸ਼ੀ ਦਾ ਮਾਮਲਾ ਦਿਖਾਈ ਦੇਵੇ। ਇਸ ਤੋਂ ਬਾਅਦ ਉਸ ਦਾ ਸਸਕਾਰ ਕਰ ਦਿੱਤਾ ਗਿਆ।


ਖੁਦਕੁਸ਼ੀ ਬਾਰੇ ਜਾਣਕਾਰੀ ਮਿਲੀ

ਇਹ ਘਟਨਾ ਵੀਰਵਾਰ ਦੀ ਹੈ। ਕਰਨਾਟਕ ਦੇ ਕਾਲਾਬੁਰਗੀ ਦੇ ਮੇਲਾਕੁੰਡਾ ਪਿੰਡ ਵਿੱਚ ਇੱਕ ਕੁੜੀ ਵੱਲੋਂ ਖੁਦਕੁਸ਼ੀ ਕਰਨ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਸੀ। ਕਾਲਾਬੁਰਗੀ ਦੇ ਪੁਲਿਸ ਕਮਿਸ਼ਨਰ ਦੇ ਅਨੁਸਾਰ ਜਾਣਕਾਰੀ ਮਿਲੀ ਸੀ ਕਿ ਇੱਕ 18 ਸਾਲਾ ਕੁੜੀ ਨੇ ਖੁਦਕੁਸ਼ੀ ਕਰ ਲਈ ਹੈ ਅਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।


ਪਰ ਪੁਲਿਸ ਨੂੰ ਇਸ ਬਾਰੇ ਸ਼ੱਕ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਕੁੜੀ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਦੋਸ਼ੀ ਪਿਤਾ ਨੂੰ ਆਪਣੀ ਧੀ ਦੇ ਕਿਸੇ ਹੋਰ ਭਾਈਚਾਰੇ ਦੇ ਨੌਜਵਾਨ ਨਾਲ ਪ੍ਰੇਮ ਸਬੰਧਾਂ 'ਤੇ ਇਤਰਾਜ਼ ਸੀ। ਉਸ ਨੂੰ ਡਰ ਸੀ ਕਿ ਅੰਤਰਜਾਤੀ ਵਿਆਹ ਦਾ ਉਸ ਦੀਆਂ ਹੋਰ ਤਿੰਨ ਧੀਆਂ 'ਤੇ ਅਸਰ ਪਵੇਗਾ।


ਉਸਨੇ ਪਹਿਲਾਂ ਆਪਣੇ ਰਿਸ਼ਤੇਦਾਰਾਂ ਰਾਹੀਂ ਆਪਣੀ ਧੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅੜੀ ਰਹੀ। ਨਿਰਾਸ਼ ਹੋ ਕੇ, ਦੋਸ਼ੀ ਪਿਤਾ ਨੇ ਧੀ ਦਾ ਗਲਾ ਘੁੱਟ ਦਿੱਤਾ ਅਤੇ ਉਸ ਦੇ ਮੂੰਹ ਵਿੱਚ ਕੀਟਨਾਸ਼ਕ ਪਾ ਦਿੱਤਾ ਤਾਂ ਜੋ ਇਸ ਨੂੰ ਖੁਦਕੁਸ਼ੀ ਵਰਗਾ ਦਿਖਾਇਆ ਜਾ ਸਕੇ ਤੇ ਬਾਅਦ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਗਿਆ।

 
 
 

Comments


Logo-LudhianaPlusColorChange_edited.png
bottom of page