ਨਿਹੰਗ ਬਾਣੇ ’ਚ ਆਇਆ ਸ਼ੱਕੀ ਨੌਜਵਾਨ ਗੁਰਦੁਆਰਾ ਸਾਹਿਬ ’ਚ ਦਾਖਲ, ਪਿੰਡ ਵਾਲਿਆਂ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ
- Jan 7, 2024
- 1 min read
Updated: Jan 10, 2024
07/01/2024
ਪਿੰਡ ਛਾਪਾ ਦੇ ਗੁਰਦੁਆਰਾ ਸਾਹਿਬ ਵਿਖੇ ਨਿਹੰਗ ਬਾਣੇ ਵਿਚ ਦਾਖਲ ਹੋਏ ਵਿਅਕਤੀ ਨੂੰ ਪਿੰਡ ਵਾਸੀਆਂ ਨੇ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ। ਇਸ ਸਬੰਧੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ, ਬਲਦੇਵ ਸਿੰਘ ਛਾਪਾ, ਚਰਨਜੀਤ ਸਿੰਘ ਛਾਪਾ ਅਤੇ ਮਲਕੀਅਤ ਸਿੰਘ ਛਾਪਾ ਨੇ ਦੱਸਿਆ ਦੁਪਹਿਰ ਵੇਲੇ ਨਿਹੰਗ ਬਾਣੇ ਵਿਚ ਇਕ ਨੌਜਵਾਨ ਗੁਰਦੁਆਰੇ ਅੰਦਰ ਦਾਖਲ ਹੋਇਆ ਅਤੇ ਦਰਵਾਜ਼ਾ ਖੋਲ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਬੈਠ ਗਿਆ।
ਗੁਰਦੁਆਰਾ ਸਾਹਿਬ ਦੇ ਨਜ਼ਦੀਕ ਬੈਠੇ ਵਿਅਕਤੀਆਂ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਮੋਨੇ ਨੌਜਵਾਨ ਉਕਤ ਵਿਅਕਤੀ ਨੂੰ ਇੱਥੇ ਉਤਾਰ ਕੇ ਵਾਪਸ ਚਲੇ ਗਏ। ਉਕਤ ਨਿਹੰਗ ਗੁਰਦੁਆਰੇ ਦਾ ਦਰਵਾਜ਼ਾ ਖੋਲ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਜਾ ਬੈਠਾ। ਸ਼ੱਕੀ ਹਾਲਾਤ 'ਚ ਤਾਬਿਆ ’ਚ ਬੈਠੇ ਅਣਪਛਾਤੇ ਵਿਅਕਤੀ ਨੂੰ ਵੇਖ ਕੇ ਰੌਲ਼ਾ ਪਾਇਆ ਤਾਂ ਉਕਤ ਵਿਅਕਤੀ ਉਥੋਂ ਉੱਠ ਕੇ ਦੌੜ ਗਿਆ। ਪਿੰਡ ਵਾਸੀਆਂ ਨੇ ਪਿੱਛਾ ਕਰ ਕੇ ਨਿਹੰਗ ਨੂੰ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ। ਹਾਲਾਂਕਿ ਪਿੰਡ ਜੌਹਲ ਵਾਸੀ ਵਜੋਂ ਪਛਾਣੇ ਗਏ ਉਕਤ ਨਿਹੰਗ ਦੇ ਪਿਤਾ ਤੇ ਪਿੰਡ ਦੇ ਹੋਰ ਮੋਹਤਬਰਾਂ ਨੇ ਉਸ ਨੂੰ ਦਿਮਾਗ਼ੀ ਤੌਰ ’ਤੇ ਪਰੇਸ਼ਾਨ ਦੱਸਿਆ ਹੈ।






Comments