google-site-verification=ILda1dC6H-W6AIvmbNGGfu4HX55pqigU6f5bwsHOTeM
top of page

ਨਵੇਂ ਸਾਲ ਦੇ ਪਹਿਲੇ ਦਿਨ ਵਾਪਰਿਆ ਦਰਦਨਾਕ ਹਾਦਸਾ, ਕੈਂਟਰ ਵੱਲੋਂ ਮਾਰੀ ਫੇਟ ਕਾਰਨ ਐਕਟਿਵਾ ਚਾਲਕ ਔਰਤ ਦੀ ਮੌ.ਤ

  • bhagattanya93
  • Jan 2, 2024
  • 2 min read

02/01/2024

ਰਾਏਕੋਟ ਵਿਖੇ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਜਿਸ ਦੌਰਾਨ ਸ਼ਹਿਰ ਦੇ ਮਲੇਰਕੋਟਲਾ ਰੋਡ 'ਤੇ ਸਥਿਤ ਗੁਗਾ ਮਾੜੀ ਚੌਕ ਲਾਗੇ ਇਕ ਕੈਂਟਰ ਚਾਲਕ ਵੱਲੋਂ ਐਕਟਿਵਾ ਸਵਾਰ ਔਰਤ ਨੂੰ ਬੁਰੀ ਤਰ੍ਹਾਂ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਗਗਨਦੀਪ ਕੌਰ(33) ਪੁੱਤਰੀ ਪ੍ਰੇਮ ਸਿੰਘ ਵਾਸੀ ਮੁਹੱਲਾ ਮੌਲਵੀਆਂ ਰਾਏਕੋਟ ਆਪਣੀ ਐਕਟਿਵਾ ਸਕੂਟਰੀ 'ਤੇ ਸਵਾਰ ਹੋ ਕੇ ਮੁਹੱਲਾ ਪ੍ਰੇਮ ਨਗਰ ਰਾਏਕੋਟ ਵਿਖੇ ਕਿਸੇ ਜਾਣਕਾਰ ਦੇ ਗ੍ਰਹਿ ਵਿਖੇ ਕਰਵਾਏ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ 'ਤੇ ਮੱਥਾ ਟੇਕਣ ਲਈ ਜਾ ਰਹੀ ਸੀ ਅਤੇ ਰਾਏਕੋਟ ਮਲੇਰਕੋਟਲਾ ਰੋਡ 'ਤੇ ਗੁਗਾ ਮਾੜੀ ਚੌਂਕ ਲਾਗੇ ਜਿਆਦਾ ਟਰੈਫਿਕ ਹੋਣ ਕਾਰਨ ਮੋੜ ਮੁੜਨ ਲਈ ਸੜਕ ਕਿਨਾਰੇ ਖੜ੍ਹ ਗਈ।

ਮਲੇਰ ਕੋਟਲਾ ਸਾਈਡ ਵੱਲੋਂ ਆਏ ਇਕ ਕੈਂਟਰ ਚਾਲਕ ਨੇ ਅਚਾਨਕ ਉਸ ਦੀ ਸਕੂਟਰੀ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ।  ਉਹ ਸੜਕ 'ਤੇ ਕੈਂਟਰ ਅੱਗੇ ਡਿੱਗ ਪਈ ਪਰ ਕੈਂਟਰ ਚਾਲਕ ਲੋਕਾਂ ਵੱਲੋਂ ਰੌਲਾ ਪਾਉਣ ਦੇ ਬਾਵਜੂਦ ਨਹੀਂ ਰੁਕਿਆ ਅਤੇ ਤੇਜੀ ਨਾਲ ਅੱਗੇ ਲੰਘਦਿਆਂ ਉਸ ਔਰਤ ਨੂੰ ਕੈਂਟਰ ਦੇ ਪਿਛਲੇ ਟਾਇਰਾਂ ਥੱਲੇ ਉਸ ਨੂੰ ਕੁਚਲ ਦਿੱਤਾ।ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ। ਇਸ ਮੌਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਕੈਂਟਰ ਚਾਲਕ ਨੂੰ ਸੜਕ ਤੇ ਮੌਜੂਦ ਲੋਕਾਂ ਨੇ ਰੋਕ ਕੇ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ।

ਹਾਦਸੇ ਦੀ ਸੂਚਨਾ ਮਿਲਣ 'ਤੇ ਪੁੱਜੇ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐਸਐਚਓ ਦਵਿੰਦਰ ਸਿੰਘ ਅਤੇ ਜਾਂਚਕਾਰੀ ਰਵਿੰਦਰ ਕੁਮਾਰ ਨੇ ਘਟਨਾ ਸਥਾਨ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਰਾਉਂ ਵਿਖੇ ਮੁਰਤਰੀ ਵਿੱਚ ਭੇਜ ਦਿੱਤਾ। ਉਥੇ ਹੀ ਹਾਦਸਾ ਗ੍ਰਸਤ ਕੈਂਟਰ ਨੂੰ ਕਬਜ਼ੇ ਵਿੱਚ ਲੈ ਕੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ। ਇਸ ਮੌਕੇ ਰਾਏਕੋਟ ਸਿਟੀ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਪ੍ਰੇਮ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕੈਂਟਰ ਚਾਲਕ ਆਹਿਦ ਪੁੱਤਰ ਸ਼ਬੀਰ ਖਾਨ ਵਾਸੀ ਰਸੂਲਪੁਰ(ਨੇੜੇ ਅਹਿਮਦਗੜ੍ਹ) ਖ਼ਿਲਾਫ਼ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ।

Comments


Logo-LudhianaPlusColorChange_edited.png
bottom of page