google-site-verification=ILda1dC6H-W6AIvmbNGGfu4HX55pqigU6f5bwsHOTeM
top of page

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌ+ਤ, ਦੋ ਦੋਸਤਾਂ ਖਿਲਾਫ ਮਾਮਲਾ ਦਰਜ

  • Mar 29, 2024
  • 1 min read

29/03/2024

ਨੂਰਪੁਰ ਬੇਦੀ ਦੇ ਪਿੰਡ ਜਤੌਲੀ ’ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਉਸ ਦੇ ਦੋ ਦੋਸਤਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਸਪਾਲ ਸਿੰਘ ਵਾਸੀ ਪਿੰਡ ਚਾਂਦਪੁਰ ਰੜਕੀ ਖੁਰਦ ਐੱਸਬੀਐੱਸ ਨਗਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦਾ ਭਤੀਜਾ ਸੰਦੀਪ ਚੌਹਾਨ (21) ਹੋਲਾ ਮਹੱਲਾ ਦੇਖਣ ਲਈ ਅਨੰਦਪੁਰ ਸਾਹਿਬ ਨੂੰ 5-6 ਦੋਸਤਾਂ ਨਾਲ ਗੱਡੀ ’ਚ ਗਏ ਸੀ। ਉਹ ਸਾਰੇ ਜਣੇ ਨੂਰਪੁਰ ਬੇਦੀ ਝੱਜ ਰੋਡ ’ਤੇ ਕਾਰਾਂ ਦੀ ਅਸੈੱਸਰੀ ਦਾ ਕੰਮ ਕਰਨ ਵਾਲੇ ਰੀਹਲ ਕੋਲ ਰੁਕ ਗਏ ਜਿਸ ਤੋਂ ਬਾਅਦ ਸਮੀਰ ਤੇ ਗੁਰਪ੍ਰੀਤ ਸਿੰਘ ਪਿੰਡ ਜਤੌਲੀ ’ਚ ਦਵਿੰਦਰ ਕੁਮਾਰ ਦੇ ਘਰ ਚਲੇ ਗਏ ਜਿੱਥੇ ਸਮੀਰ ਤੇ ਗੁਰਪ੍ਰੀਤ ਸਿੰਘ ਨੇ ਕਿਸੇ ਪ੍ਰਕਾਰ ਦਾ ਨਸ਼ਾ ਕੀਤਾ ਜਿਸ ਤੋਂ ਬਾਅਦ ਸਮੀਰ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਜਿਸ ਨੂੰ ਦੇਖਦਿਆਂ ਦਵਿੰਦਰ ਕੁਮਾਰ ਨੇ 108 ਐਂਬੂਲੈਂਸ ਨੂੰ ਫੋਨ ਕਰ ਕੇ ਬੁਲਾਇਆ ਅਤੇ ਸਮੀਰ ਨੂੰ ਸੀਐੱਚਸੀ ਸਿੰਘਪੁਰ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਦਵਿੰਦਰ ਕੁਮਾਰ ਵਾਸੀ ਪਿੰਡ ਜਤੌਲੀ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਰੌੜੀ ਜ਼ਿਲ੍ਹਾ ਐੱਸਬੀਐੱਸ ਨਗਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Comments


Logo-LudhianaPlusColorChange_edited.png
bottom of page